Meanings of Punjabi words starting from ਹ

ਦੇਖੋ, ਹਰਿਵਰਖ.


ਸੰਗ੍ਯਾ- ਹੜਬੜੀ. ਵ੍ਯਾਕੁਲਤਾ। ੨. ਕਾਹਲੀ. ਸ਼ੀਘ੍ਰਤਾ.


ਵਿ- ਹੋਲਾ. ਦੇਖੋ, ਹਰੁਵਾ. "ਸੁੰਦਰ ਹਰਵੋ ਭਾਰ ਮਹਿ ਗਾਇ ਬਜਾਵੋਂ ਤਾਂਹਿ." (ਨਾਪ੍ਰ)


ਦੇਖੋ, ਹਰੀਤਕੀ। ੨. ਹਰੜ ਦੇ ਆਕਾਰ ਦੀ ਰੇਸ਼ਮ ਅਤੇ ਜ਼ਰੀ ਦੀ ਬਣਾਈ ਡੋਡੀ, ਸੇਜਬੰਦ ਨਾਲੇ ਆਦਿਕ ਦੀ ਡੋਡੀ। ੩. ਹਾਥੀ ਦੇ ਚਿੰਘਾਰਣ ਦੀ ਧੁਨਿ. ਦੇਖੋ, ਹਰੜੰਤ.