Meanings of Punjabi words starting from ਆ

ਸੁਸਤ. ਉੱਦਮ ਰਹਿਤ.


ਦੇਖੋ, ਆਲਸ ੨. "ਜਨਮੁ ਗਵਾਇਓ ਆਲਸੀਆ." (ਸ੍ਰੀ ਤ੍ਰਿਲੋਚਨ)


ਦੇਖੋ, ਆਲਸ.


ਨਾਦੌਣ ਦੇ ਪਾਸ ਇੱਕ ਪਿੰਡ, ਜਿਸ ਦੇ ਵਸਨੀਕ ਫ਼ਿਸਾਦੀ ਆਦਮੀਆਂ ਨੂੰ ਦਸ਼ਮੇਸ਼ ਨੇ ਦੰਡ ਦਿੱਤਾ, ਅਤੇ ਆਨੰਦਪੁਰ ਨੂੰ ਆਂਉਦੇ ਹੋਏ ਕੁਝ ਚਿਰ ਠਹਿਰੇ. ਦੇਖੋ, ਵਿਚਿਤ੍ਰ ਨਾਟਕ ਦਾ ਅਧ੍ਯਾਯ ੯, ਛੰਦ ੨੪. ਸਿੱਖਾਂ ਦੀ ਅਨਗਹਿਲੀ ਕਰਕੇ ਇੱਥੇ ਗੁਰੁਦ੍ਵਾਰਾ ਨਹੀਂ ਬਣਿਆ.


ਸੰਗ੍ਯਾ- ਆਲਸ. ਸੁਸਤੀ. "ਕਿਉ ਸਿਮਰਤ ਕੀਜੈ ਆਲਕਾ?" (ਮਾਰੂ ਸੋਲਹੇ ਮਃ ੫)


ਦੇਖੋ, ਅਲਕਾ ਪਤੀ.


ਆਲਸ. ਦੇਖੋ, ਆਲਕ. "ਚੰਗਿਆਈ ਆਲਕੁ ਕਰੇ." (ਵਾਰ ਗੂਜ ੨. ਮਃ ੫)


ਦੇਖੋ, ਆਲਜੁ.


ਦੇਖੋ, ਆਲ ਅਤੇ ਜਾਲ. ਸੰਗ੍ਯਾ- ਘਰ ਦੇ ਬੰਧਨ. ਸੰਤਾਨ ਦੇ ਫੰਧੇ. "ਆਲ ਜਾਲ ਭ੍ਰਮ ਮੋਹ ਤਜਾਵੈ." (ਗੂਜ ਮਃ ੫) ੨. ਸਿੰਧੀ. ਵਿ- ਬਹੁਤ. ਅਧਿਕ। ੩. ਕ੍ਰਿ. ਵਿ- ਬਹੁਤ ਕਰਕੇ.