Meanings of Punjabi words starting from ਦ

ਫ਼ਾ. [درِندہ] ਸੰਗ੍ਯਾ- ਪਾੜਖਾਣ ਵਾਲਾ ਜੀਵ. ਸ਼ੇਰ ਬਾਘ ਆਦਿ ਪਸ਼ੂ.


ਸੰਗ੍ਯਾ- ਫ਼ਰਸ਼ ਦਾ ਮੋਟਾ ਵਸਤ੍ਰ. ਸ਼ਤਰੰਜੀ। ੨. ਸੰ. ਕੰਦਰਾ. ਗੁਫਾ. ਪਹਾੜ ਦੀ ਖੋਹ. "ਅਤਿ ਆਰਤਵੰਤ ਦਰੀਨ ਧਸੇ ਹੈਂ." (ਚੰਡੀ ੧) ੩. ਖਿੜਕੀ. ਤਾਕੀ. ਇਹ ਦਰੀਚੇ ਦਾ ਸੰਖੇਪ ਹੈ। ੪. ਫ਼ਾ. [دری] ਫ਼ਾਰਸੀ ਭਾਸਾ ਦੀ ਇੱਕ ਕ਼ਿਸਮ, ਜਿਸ ਵਿੱਚ ਬਹੁਤ ਕੋਮਲ ਸ਼ਬਦ ਵਰਤੇ ਜਾਂਦੇ ਹਨ। ੫. ਰਾਜੇ ਦੇ ਦਰ ਪੁਰ ਬੱਜਣਵਾਲੀ ਨੌਬਤ. "ਦੀਹ ਦਮਾਮੇ ਬਾਜਤ ਦਰੀ." (ਗੁਪ੍ਰਸੂ)


ਦੇਖੋ, ਦਰਯਾ. "ਤੂਹੀ ਦਰੀਆ ਤੂਹੀ ਕਰੀਆ." (ਗਉ ਕਬੀਰ) "ਤੂੰ ਦਰੀਆਉ ਸਭ ਤੁਝ ਹੀ ਮਾਹਿ." (ਸੋਪੁਰਖੁ) "ਕਿਤੀ ਇਤੁ ਦਰੀਆਇ ਵੰਞਨਿ." (ਆਸਾ ਮਃ ੫)


ਫ਼ਾ. [دریچہ] ਦਰੀਚਹ. ਸੰਗ੍ਯਾ- ਛੋਟਾ ਦਰਵਾਜ਼ਾ. ਤਾਕੀ. ਮੋਰੀ.


ਫ਼ਾ. [دریدن] ਕ੍ਰਿ- ਪਾੜਨਾ. ਚੀਰਨਾ.


ਫ਼ਾ. [دریدہ] ਵਿ- ਪਾਟਿਆ ਹੋਇਆ.