Meanings of Punjabi words starting from ਨ

ਸੰ. ਨਿਰੀਹ. ਵਿ- ਇੱਛਾ ਰਹਿਤ. ਕਾਮਨਾ ਤੋਂ ਬਿਨਾ. "ਨਰਹ ਨਿਹਕੇਵਲ ਰਵਰਹਿਆ ਤਿਹੁ ਲੋਈ." (ਸੂਹ ਛੰਤ ਮਃ ੧) ੨. ਸੰਗ੍ਯਾ- ਨਰ- ਹਯ ਦਾ ਸੰਖੇਪ. ਕਿੰਨਰ ਦੇਵਤਾ, ਜਿਨ੍ਹਾਂ ਦਾ ਧੜ ਆਦਮੀ ਦਾ ਅਤੇ ਮੂੰਹ ਘੋੜੇ ਦਾ ਹੈ.


ਸੰਗ੍ਯਾ- ਨਰ ਹਯ (ਕਿੰਨਰ), ਉਨ੍ਹਾਂ ਦਾ ਰਾਜਾ ਕੁਬੇਰ. ਕਿੰਨਰਪਤਿ. "ਅਸਪਤਿ ਗਜਪਤਿ ਨਰਹਨਰਿੰਦ, ਨਾਮੇ ਕੇ ਸ੍ਵਾਮੀ." (ਤਿਲੰ ਨਾਮਦੇਵ) ਅਸ੍ਵਪਤਿ ਸੂਰਜ, ਗਜਪਤਿ ਇੰਦ੍ਰ, ਕਿੰਨਰਪਤਿ ਕੁਬੇਰ, ਇਨ੍ਹਾਂ ਸਭਨਾਂ ਦਾ ਸ੍ਵਾਮੀ ਨਾਮਦੇਵ ਦਾ ਮਾਲਿਕ ਹੈ.


ਨਿਰੀਹ ਪੁਰੁਸ. ਬੇ ਪਰਵਾ। ੨. ਕਰਤਾਰ. ਪਾਰਬ੍ਰਹਮ. "ਨਰਕ ਨਿਵਾਰਣੁ ਨਰਹਨਰੁ." (ਓਅੰਕਾਰ) ੩. ਪੁਰੁਸਾਂ ਵਿੱਚੋਂ ਮਹਾਂ ਬਲੀ ਅਤੇ ਉੱਤਮ.


ਸੰਗ੍ਯਾ- ਆਦਮੀਆਂ ਨੂੰ ਖੋਹਣ ਵਾਲਾ. ਠਗ. ਗਠ ਕਤਰਾ. "ਨਰਹਰ ਅਰੁ ਬਟਪਾਰ." (ਕਲਕੀ) ੨. ਨਰਹਰਿ. ਨ੍ਰਿਸਿੰਹ। ੩. ਕਰਤਾਰ. "ਨਰਹਰ ਨਾਮੁ ਨਰਹਰ ਨਿਹਕਾਮੁ." (ਗਉ ਮਃ ੧) "ਸਭ ਕਹਹੁ ਮੁਖਹੁ ਨਰ ਨਰਹਰੇ." (ਵਾਰ ਕਾਨ ਮਃ ੪)


ਦੇਖੋ, ਨਰਸਿੰਘ। ੨. ਪੁਰੁਸਾਂ ਵਿੱਚੋਂ ਉੱਤਮ। ੩. ਕਰਤਾਰ. ਪਾਰਬ੍ਰਹਮ। ੪. ਦੇਖੋ, ਨਵਨਾਮਕ.


ਨਰਹਰਿ (ਕਰਤਾਰ) ਨੂੰ. "ਮੈ ਦਸੇ ਹਰਿ ਨਰਹਰੀਐ ਜੀਉ." (ਮਾਝ ਮਃ ੪)


ਦੇਖੋ, ਅਸਪਤਿ ਅਤੇ ਨਰਹ.


ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਉਹ ਦੇਸ਼, ਜਿੱਥੇ ਪਾਪੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਹਨ. ਦੋਜ਼ਖ਼. ਜਹੱਨੁਮ. ਗ੍ਰੰਥਾਂ ਦੇ ਮਤਭੇਦ ਕਰਕੇ ਇਨ੍ਹਾਂ ਦੀ ਗਿਣਤੀ ਵੱਧ ਘੱਟ ਹੈ. ਮਨੁ ਨੇ ਇੱਕੀਹ ਨਰਕ ਇਹ ਲਿਖੇ ਹਨ:- ਤਾਮਿਸ੍ਰ, ਅੰਧਤਾਮਿਸ੍ਰ, ਰੌਰਵ, ਮਹਾਰੌਰਵ, ਨਰਕ, ਮਹਾਨਰਕ, ਕਾਲਸੂਤ੍ਰ, ਸੰਜੀਵਨ, ਮਹਾਵੀਚਿ, ਤਪਨ, ਸੰਪ੍ਰਤਾਪਨ, ਸੰਹਾਤ, ਸੰਕਾਕੋਲ, ਕੁਡਮਲ, ਪ੍ਰਤਿਮੂਰਤਿਕ, ਲੋਹਸ਼ੰਕੁ, ਰਿਜੀਸ, ਸ਼ਾਲਮਲੀ, ਵੈਤਰਣੀ, ਅਸਿਪਤ੍ਰਵਨ ਅਤੇ ਲੋਹਦਾਰਕ. ਦੇਖੋ, ਮਨੁ ਅਃ ੪. ਸ਼ਃ ੮੮, ੮੯, ੯੦. ਬ੍ਰਹ੍‌ਮਵੈਵਰਤ ਵਿੱਚ ੮੬ ਨਰਕਕੁੰਡ ਲਿਖੇ ਹਨ. ਦੇਖੋ, ਪ੍ਰਕ੍ਰਿਤਿ ਖੰਡ ਅਃ ੨੭. "ਕਵਨ ਨਰਕ ਕਿਆ ਸਰਗ ਬਿਚਾਰਾ ਸੰਤਨ ਦੋਊ ਰਾਦੇ." (ਰਾਮ ਕਬੀਰ) ੨. ਦੁਖ. ਕਲੇਸ਼। ੩. ਕੁਕਰਮ. ਨੀਚ ਕਰਮ. ਵਿਸਨੁਪੁਰਾਣ ਦੇ ਪਹਿਲੇ ਅੰਸ਼ ਦੇ ਛੀਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਕਰਮ ਸ੍ਵਰਗ, ਅਤੇ ਕੁਕਰਮ ਨਰਕ ਹੈ। ੪. ਇੱਕ ਦੈਤ. ਦੇਖੋ, ਭੌਮਾਸੁਰ.