Meanings of Punjabi words starting from ਫ

ਵਿ- ਫਿੱਕਾ. ਰਸਹੀਨ। ੨. ਸ਼ੋਭਾ ਰਹਿਤ। ੩. ਅਸਾਰ. ਫੋਗ. "ਤਿਨ ਸਭ ਕਾਰਜ ਫੀਕ." (ਪ੍ਰਭਾ ਮਃ ੪)


ਵਿ- ਫਿੱਕਿਆ ਵਿੱਚੋਂ ਫਿੱਕਾ. ਅਤਿ ਬੇਸੁਆਦ. "ਨਾਮ ਬਿਨਾ ਸਭਿ ਫੀਕ ਫਿਕਾਨੇ." (ਕਾਨ ਅਃ ਮਃ ੪) ੨. ਅਤ੍ਯਤ ਸ਼ੋਭਾਹੀਨ.


ਦੇਖੋ, ਫਿਕਾ ਅਤੇ ਫੀਕ. "ਆਨ ਰੰਗ ਫੀਕੇ ਸਭ ਮਾਇਆ." (ਗਉ ਮਃ ੫)


ਕ੍ਰਿ- ਧਿੱਕਾਰਨਾ. ਲਾਨਤ ਦੇਣਾ। ੨. ਵਿਕਾਰ ਨਾਲ ਵਸਤੁ ਦਾ ਵਿਗੜਕੇ ਕੁਰੂਪ ਹੋਣਾ। ੩. ਵਿਗੜਨਾ. ਖ਼ਰਾਬ ਹੋਣਾ. "ਕਾਜੁ ਨ ਫੀਟੈ ਕੋਈ." (ਓਅੰਕਾਰ)


ਪੁਰਤ. ਸੰਗ੍ਯਾ- ਨਵਾਰ ਸੂਤ ਦੀ ਪਤਲੀ ਧੱਜੀ. Tape.


ਦੇਖੋ, ਅਫੀਮ.