ਦੂਜੇ ਦਰਜੇ ਦੇ ਰਾਜਪੂਤਾਂ ਦੀ ਇੱਕ ਜਾਤਿ। ੨. ਭਾਊ ਜਾਤਿ ਦਾ ਇੱਕ ਯੋਧਾ, ਜਿਸ ਦਾ ਘੇਰੜ ਵਾਂਙ ਨਾਮ ਨਾ ਲਿਖਕੇ, ਕੇਵਲ ਗੋਤ੍ਰਨਾਮ ਲਿਖਿਆ ਹੈ. "ਭਾਊ ਸਿੰਘ ਤਹਾਂ ਬਹੁ ਮਾਰੇ." (ਗੁਪ੍ਰਸੂ) ੩. ਭਾਈ. ਭ੍ਰਾਤਾ। ੪. ਭਾਈ ਨੂੰ ਸੰਬੋਧਨ. ਹੇ ਭਰਾ! ੫. ਭਾਵੇਗਾ.
ਸੰਗ੍ਯਾ- ਭਾਵ. ਵਿਚਾਰ. ਖ਼ਿਆਲ. "ਊਜਰੁ ਮੇਰੈ ਭਾਇ." (ਸ. ਕਬੀਰ) ਮੇਰੇ ਖ਼ਿਆਲ ਵਿੱਚ ਉੱਜੜ ਹੈ। ੨. ਭਾਗ. ਹਿੱਸਾ. "ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ." (ਸ. ਕਬੀਰ) ੩. भ्रातृ- ਭ੍ਰਾਤਾ. ਭਾਈ. "ਦੂਸਰ ਭਾਇ ਹੁਤੋ ਜੋ ਏਕਾ." (ਗ੍ਯਾਨ) ੪. ਭਾਵ. ਮਨ ਦੇ ਖ਼ਿਆਲ ਨੂੰ ਅੰਗਾਂ ਦ੍ਵਾਰਾ ਪ੍ਰਗਟ ਕਰਨ ਦੀ ਕ੍ਰਿਯਾ. "ਹਾਇ ਭਾਇ ਬਹੁ ਭਾਂਤ ਦਿਖਾਏ." (ਚਰਿਤ੍ਰ ੧੬) ਹਾਵ ਭਾਵ ਦਿਖਾਏ. ਦੇਖੋ, ਹਾਵ ਅਤੇ ਭਾਵ। ੫. ਭਾਵ. ਪ੍ਰੇਮ. "ਭਾਇ ਭਗਤਿ ਪ੍ਰਭਕੀਰਤਨਿ ਲਾਗੈ." (ਗੌਂਡ ਮਃ ੫) ੬. ਸਨਮਾਨ. ਆਦਰ. ਪ੍ਰਤਿਸ੍ਟਾ. "ਏਕ ਭਾਇ ਦੇਖਉ ਸਭ ਨਾਰੀ." (ਗਉ ਕਬੀਰ) ੭. ਮਰਜੀ. ਆਸ਼ਯ. "ਚਰਣੀ ਲਗਾ, ਚਲਾ ਤਿਨ ਕੈ ਭਾਇ." (ਸ੍ਰੀ ਮਃ ੩) ੮. ਰੰਗ, ਵਰਣ. ਭਾਹ. "ਚੂਨਾ ਊਜਲ ਭਾਇ." (ਸ. ਕਬੀਰ) ੯. ਪ੍ਰਕਾਰ. ਢੰਗ. ਵਾਂਙ. ਤਰਹਿ. "ਅਟਕਤ ਭਈ ਕੰਜ ਭਵਰ ਕੇ ਭਾਇ." (ਚਰਿਤ੍ਰ ੨) ੧੦. ਹਾਲਤ. ਦਸ਼ਾ. "ਨਾ ਓਹੁ ਬਢੈ ਨ ਘਟਤਾਜਾਇ। ਅਕੁਲ ਨਿਰੰਜਨ ਏਕੈ ਭਾਇ।" (ਗਉ ਕਬੀਰ) ੧੧. ਸਿੱਧਾਂਤ. ਤਤ੍ਵ. "ਮੇਰੀ ਸਖੀ ਸਹੇਲੀ, ਸੁਨਹੁ ਭਾਇ." (ਬਸੰ ਮਃ ੧) ੧੨. ਪ੍ਰਤ੍ਯਯ- ਤਾ- ਤ੍ਵ ਪਨ. "ਦਾਸ ਦਸੰਤਣਭਾਇ ਤਿਨਿ ਪਾਇਆ." (ਸੁਖਮਨੀ) ਦਾਸਾਂ ਦਾ ਦਾਸਤ੍ਵਪਨ. ਦਾਸਾਨ ਦਾਸਤ੍ਵਭਾਵ.
ਪਸੰਦ ਆਇਆ. ਦੇਖੋ, ਭਾਉਣਾ। ੨. ਭਯੋ. ਹੋਇਆ. "ਛਲਿਓ ਬਲਿ ਬਾਵਨ ਭਾਇਓ." (ਸਵੈਯੇ ਮਃ ੧. ਕੇ)
ਸ੍ਵਾਭਾਵਿਕ ਭਾਵ. ਕੁਦਰਤੀ ਨਿਯਮ.
ਕ੍ਰਿ. ਵਿ- ਸ੍ਵਾਭਾਵਿਕਭਾਵ ਕਰਕੇ. ਕੁਦਰਤੀ ਤੌਰ ਪੁਰ. "ਜੈਸੇ ਬਾਲਕ ਭਾਇਸੁਭਾਈ, ਲਖ ਅਪਰਾਧ ਕਮਾਵੈ." (ਸੋਰ ਮਃ ੫)
ਭਾਈਪਨ. ਭ੍ਰਾਤ੍ਰਿਭਾਵ.
ਡਿੰਗ. ਭ੍ਰਾਤਾ. ਭਾਈ. "ਭਾਇਰ ਬਾਪ ਨ ਮਾਉ." (ਮਾਰੂ ਅਃ ਮਃ ੧) ੨. ਸੰ. ਭਾਵਰੁਹ. ਵਿ- ਪ੍ਰੇਮ ਤੋਂ ਪ੍ਰਗਟ ਹੋਣ ਵਾਲਾ। ੩. ਸੰਗ੍ਯਾ- ਕਰਤਾਰ. "ਏਕੋ ਸਿਮਰਹੁ ਭਾਇਰਹੁ." (ਮਃ ੩. ਵਾਰ ਮਾਰੂ ੧) ੪. ਆਤਮਗ੍ਯਾਨ. "ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ." (ਮਃ ੫. ਵਾਰ ਗਉ ੨) ੫. ਸੰ. ਭਾਸ੍ਵਰ. ਚਮਕੀਲਾ. ਰੌਸ਼ਨ.
ਭਾਈ. ਭ੍ਰਾਤਾ. "ਮਾ ਪਿਉ ਭੈਣਾ ਭਾਇਰਾ." (ਭਾਗੁ) "ਸਤਿਗੁਰੁ ਨੋ ਮਿਲੇ ਸਿ ਭਾਇਰਾ ਸਚੈਸਬਦਿ ਲਗੰਨਿ." (ਸੂਹੀ ਅਃ ਮਃ ੩) ੨. ਦੇਖੋ, ਭਾਇਰ ੫.
ਦੇਖੋ, ਭਾਂਜੜਾ। ੨. ਪਸੰਦ ਆਇਆ ਹੋਇਆ. ਭਾਇਆ ਹੋਇਆ.
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ.
ਭ੍ਰਾਤ੍ਰਿਭਾਵ ਧਾਰਨ ਵਾਲਾ. ਗੁਰਭਾਈ. "ਇਤੁ ਮਾਰਗਿ ਚਲੇ ਭਾਈਅੜੇ." (ਸੂਹੀ ਮਃ ੫. ਗੁਣਵੰਤੀ)