Meanings of Punjabi words starting from ਸ

ਦੇਖੋ, ਸਤਸਈ.


ਸੰਗ੍ਯਾ- ਸਤ੍ਯ ਰੂਪ ਸਰੋਵਰ. ਸਤਸੰਗ। ੨. ਸਤਿਗੁਰੂ। ੩. ਸਤ੍ਯ, ਸੰਤੋਖ, ਦਇਆ, ਧਰਮ, ਧੀਰਯ, ਵੈਰਾਗ ਅਤੇ ਗ੍ਯਾਨ ਰੂਪ ਸੱਤ ਪਵਿਤ੍ਰ ਸਰੋਵਰ। ੪. ਸ੍ਰੀ ਅਮ੍ਰਿਤਸਰ.


ਸੰਗ੍ਯਾ- ਸਤਸੰਗ ਰੂਪ ਨਦੀ। ੨. ਕ੍ਰਿ. ਵਿ- ਸਤਸੰਗ ਰੂਪ ਨਦੀ ਵਿੱਚ. "ਗੁਰਮਤਿ ਸਤਸਰਿ ਹਰਿਜਲਿ ਨਾਇਆ." (ਆਸਾ ਮਃ ੩) ੩. ਸਤ੍ਯ ਸਰੋਵਰ ਵਿੱਚ.


ਗਰੀਬਦਾਸੀਏ ਸਾਧੂਆਂ ਦਾ ਆਪੋ ਵਿੱਚੀ ਮਿਲਣ ਸਮੇਂ ਦਾ ਸ਼ਿਸ੍ਟਾਚਾਰ ਬੋਧਕ ਸ਼ਬਦ.


ਸੰ. सप्तसीता ਸਪ੍ਤ ਸੀਤਾ. ਵਿ- ਸੱਤ ਸਿਆੜਾ. ਸੱਤ ਵਾਰ ਵਾਹੀ ਹੋਈ ਜ਼ਮੀਨ. "ਅਨਾਜ ਮਾਗਉ ਸਤਸੀ ਕਾ." (ਧਨਾ ਧੰਨਾ)


ਸੰਗ੍ਯਾ- ਸਪ੍ਤ ਸੀਮਾ. ਸੱਤ ਹੱਦਾਂ. ਗਿਆਨ ਦੀਆਂ ਸੱਤ ਭੂਮਿਕਾ. ਦੇਖੋ, ਭੂਮਿਕਾ.


ਦੇਖੋ, ਸਤ ਸਈਆਂ। ੨. ਵਿਆਹ ਆਦਿਕ ਮੰਗਲ ਸਮੇਂ ਸੱਤ ਸੁਹਾਗਣ ਇਸਤ੍ਰੀਆਂ ਏਕਤ੍ਰ ਹੋਈਆਂ.


ਸੱਤ ਰਿਖੀਆਂ ਦੀਆਂ ਇਸਤ੍ਰੀਆਂ ਦੇਖੋ, ਸੱਪਤ ਰਿਖੀ। ੨. ਵਿਆਹ ਸਮੇਂ ਸੁਹਾਗ ਵਾਲੀਆਂ ਸਤ ਇਸਤ੍ਰੀਆਂ.


ਸੰਗ੍ਯਾ- ਸੱਤ ਹੋਸ਼. "ਧੀਰਯ ਬੁੱਧਿ ਬਿਬੇਕ ਬਲ ਗਤਿ ਮਿਤਿ ਔਸਰਬਾਤ। ਸਿੰਘ ਨ ਡਰ ਤੁਰਕਾਨ ਕੀ ਭੂਲ ਗਈ ਸੁਧ ਸਾਤ." (ਪੰਪ੍ਰ)


ਦੇਖੋ, ਸਾਤ ਸੁਰ, ਸੁਰ ਅਤੇ ਸ੍ਵਰ.