Meanings of Punjabi words starting from ਆ

ਵਿ- ਲੱਜਾ ਰਹਿਤ. ਨਿਰਲੱਜ. ਬੇਸ਼ਰਮ. ਬੇਹ਼ਯਾ. "ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰ." (ਬਿਲਾ ਰਵਿਦਾਸ)


ਦੇਖੋ, ਆਲ ਅਤੇ ਜੰਜਾਲ. ਸੰਗ੍ਯਾ- ਘਰ ਦੇ ਬੰਧਨ. ਸੰਤਾਨ ਦੇ ਮੋਹ ਦਾ ਫੰਧਾ. "ਆਲ ਜੰਜਾਲ ਬਿਕਾਰ ਤੇ ਰਹਿਤੇ." (ਸੁਖਮਨੀ)


ਦੇਖੋ, ਆਲਨਾ.


ਅ਼. [آلت] ਸੰਗ੍ਯਾ- ਚੋਬ। ੨. ਲਿੰਗ. ਉਪਸ੍‍ਥ. ਜਨਨੇਂਦ੍ਰਿਯ। ੩. ਸੰਦ. ਔਜ਼ਾਰ


ਸੰਗ੍ਯਾ- ਸਾਗ ਆਦਿਕ ਸਬਜ਼ੀ ਵਿੱਚ ਮਿਲਾਇਆ ਹੋਇਆ ਅੰਨ. ਅੱਲਣ.


ਸੰਗ੍ਯਾ- ਪੰਛੀ ਦਾ ਆਲਯ. ਘੋਂਸਲਾ. ਫ਼ਾ. [آلانہ] ਆਲਾਨਹ. "ਸੁਸਕ ਆਲਨੇ ਤੇ ਤ੍ਰਿਣ ਗੇਰੇ." (ਗੁਪ੍ਰਸੂ)


ਸੰਗ੍ਯਾ- ਆਕਾਸ਼ ਅਤੇ ਪਾਤਾਲ। ੨. ਉਸਤਤਿ ਨਿੰਦਾ. "ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਤਾਲ." (ਵਾਰ ਆਸਾ) ੩. ਉਲਟ ਪੁਲਟ. ਅਸ੍ਤ ਵ੍ਯਸ੍ਤ. "ਆਲ ਪਤਾਲ ਮੁਹਹੁ ਬੋਲਦੇ ਜਿਉ ਪੀਤੇ ਮਦ ਮਤਵਾਲੇ." (ਗਉ ਵਾਰ ੧. ਮਃ ੪) ੪. ਊਚ ਨੀਚ. ਸ਼ੁਭਾਸ਼ੁਭ. "ਲਿਖਲਿਹੁ ਆਲ ਪਤਾਲ, ਮੋਹਿ ਜਮ ਡੰਡ ਨ ਲਾਗਈ." (ਗਉ ਰਵਿਦਾਸ)


ਦੇਖੋ, ਆਲ ਅਤੇ ਪਲਾਲ। ੨. ਦੇਖੋ, ਅਲਪਲਾਲ.#ਆਲਬਾਲ. ਸੰ. ਆਲਵਾਲ. ਸੰਗ੍ਯਾ- ਗੋਲ ਕਿਆਰਾ. ਤਗਾਰ। ੨. ਬਿਰਛ ਦੇ ਚੁਫੇਰੇ ਗੋਲ ਵੱਟ, ਜਿਸ ਵਿੱਚ ਪਾਣੀ ਠਹਿਰਦਾ ਹੈ.


ਦੇਖੋ, ਅਲਬਾਲਿਤ.


ਅ਼. [عالم] ਆ਼ਲਿਮ. ਵਿ- ਇ਼ਲਮ ਰੱਖਣ ਵਾਲਾ. ਵਿਦ੍ਵਾਨ. ਪੰਡਿਤ. "ਜਾਨਤ ਬੇਦ ਭੇਦ ਅਰ ਆਲਮ." (ਚੌਪਈ) ੨. ਸੰਗ੍ਯਾ- ਆ਼ਲਮ. ਸੰਸਾਰ. ਜਗਤ. "ਆਲਮ ਕੁਸਾਇ ਖ਼ੂਬੀ." (ਰਾਮਾਵ) ੩. ਸਮਾਂ. ਵੇਲਾ. ਕਾਲ। ੪. ਪ੍ਰਾਣੀ. ਜੀਵ. "ਚੰਦੀਂ ਹਜਾਰ ਆਲਮ ਏਕਲ ਖਾਨਾ." (ਤਿਲੰ ਨਾਮਦੇਵ) ੫. ਦਸ਼ਮੇਸ਼ ਦਾ ਦਰਬਾਰੀ ਇੱਕ ਕਵੀ, ਜਿਸ ਦੀ ਕਵਿਤਾ ਇਹ ਹੈ-#ਸੋਭਾ ਹੂੰ ਕੇ ਸਾਗਰ ਨਵਲ ਨੇਹ ਨਾਗਰ ਹੈਂ,#ਬਲ ਭੀਮ ਸਮ ਸੀਲ ਕਹਾਂ ਲੌ ਗਨਾਈਏ,#ਭੂਮਿ ਕੇ ਵਿਭੂਖਨ ਜੁ ਦੂਖਨ ਕੇ ਦੂਖਨ,#ਸਮੂਹ ਸੁਖ ਹੂੰ ਕੇ ਸੁਖ ਦੇਖੇ ਤੇ ਅਘਾਈਏ,#ਹਿੰਮਤ ਨਿਧਾਨ ਆਨ ਦਾਨ ਕੋ ਬਖਾਨੈ ਜਾਨ?#ਆਲਮ ਤਮਾਮ ਜਾਮ ਆਠੋਂ ਗੁਨ ਗਾਈਏ,#ਪ੍ਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਜੀ!#ਭੋਜ ਕੀ ਸੀ ਮੌਜ ਤੇਰੇ ਰੋਜ ਰੋਜ ਪਾਈਏ.#੬. ਫ਼ਾਰਸੀ ਅਤੇ ਹਿੰਦੀ ਦਾ ਇੱਕ ਪ੍ਰਸਿੱਧ ਕਵੀ, ਜਿਸ ਨੇ ਸਨ ੯੯੧ ਹਿਜਰੀ ਵਿੱਚ ਮਾਧਵਾਨਲ ਸੰਗੀਤ ਦਾ ਵ੍ਰਿਜਭਾਸਾ ਵਿੱਚ ਉਲਥਾ (ਅਨੁਵਾਦ) ਕੀਤਾ ਹੈ. ਰਾਗਮਾਲਾ ਇਸੇ ਗ੍ਰੰਥ ਦਾ ਇੱਕ ਹਿੱਸਾ ਹੈ। ੭. ਦਸ਼ਮੇਸ਼ ਦਾ ਇੱਕ ਸੇਵਕ. "ਜਬ ਦਲ ਪਾਰ ਨਦੀ ਕੇ ਆਯੋ। ਆਨ ਆਲਮੇ ਹਮੈ ਜਗਾਯੋ." (ਵਿਚਿਤ੍ਰ)#੮. ਬ੍ਰਾਹਮਣ ਤੋਂ ਮੁਸਲਮਾਨ ਹੋਇਆ ਇੱਕ ਕਵੀ, ਜੋ ਬਹਾਦੁਰ ਸ਼ਾਹ ਦਿੱਲੀਪਤਿ ਦੇ ਦਰਬਾਰ ਵਿੱਚ ਹਾਜਿਰ ਰਹਿੰਦਾ ਸੀ.