Meanings of Punjabi words starting from ਘ

ਅਵਗੁੰਠਨ. ਘੁੰਡ. ਨਕ਼ਾਬ. ਦੇਖੋ, ਘੁੰਗਟ. "ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨ ਕਾਢੈ." (ਆਸਾ ਕਬੀਰ) "ਜਬ ਨਾਚੀ ਤਬ ਘੂਘਟੁ ਕੈਸਾ?" (ਤੁਖਾ ਮਃ ੧) "ਘੂਘਟੁ ਖੋਲਿ ਚਲੀ." (ਓਅੰਕਾਰ)


ਸੰਗ੍ਯਾ- ਘੁੰਘਰੂ. ਛੋਟਾ ਘੰਟਾ. "ਘੂਘਰ ਬਾਂਧਿ ਬਜਾਵਹਿ ਤਾਲ." (ਪ੍ਰਭਾ ਅਃ ਮਃ ੫)#"ਘੂੰਘਰ ਬਾਂਧਿ ਭਏ ਰਾਮਦਾਸਾ." (ਮਾਰੂ ਮਃ ੫)


ਦੇਖੋ, ਘੁਟ.


ਸੰਗ੍ਯਾ- ਘ੍ਰਿਤ. ਘੀ. "ਦਹੀ ਵਿਲੋਈ ਘੇਉ ਕਢਾਇਆ." (ਭਾਗੁ)


ਦੇਖੋ, ਘੇਵਰ.