Meanings of Punjabi words starting from ਜ

ਸੰਗ੍ਯਾ- ਯਮਧਾਨੀ. ਯਮ ਦੀ ਰਾਜਧਾਨੀ। ੨. ਜਮਧਾਣਾਂ (ਧੌਂਸਿਆਂ) ਉੱਪਰ. ਜਮਧਾਨੋਂ ਪਰ. "ਸੱਟ ਪਈ ਜਮਧਾਣੀ." (ਚੰਡੀ ੩) ਦੇਖੋ, ਜਮਧਾਣ.


ਦੇਖੋ, ਜਮਦਾੜ੍ਹ.


ਦੇਖੋ, ਜਮਦਾੜ੍ਹ। ੨. ਯਮ ਦੇ ਕ਼ਾਨੂਨ ਦੀ ਧਾਰਾ (ਦਫ਼ਹ). "ਆਵਣੁ ਜਾਣੁ ਨਹੀ ਜਮਧਾਰਾ." (ਮਾਰੂ ਸੋਲਹੇ ਮਃ ੧)


ਦੇਖੋ, ਜਨਮਨ ਅਤੇ ਜੰਮਣ। ੨. ਦੇਖੋ, ਜਮੁਨ। ੩. ਦੇਖੋ, ਯਮਨ। ੪. ਦੇਖੋ, ਯਵਨ. "ਆਏ ਅਹੰਮੇਵ ਯੁਤ ਜਮਨ." (ਗੁਪ੍ਰਸੂ) ਤੁਰਕ ਲੋਕ ਹੰਕਾਰ ਸਹਿਤ ਆਏ.


ਯਮੁਨਾ ਦਾ ਪਿਤਾ ਸੂਰਜ."ਜਮਨਪਿਤਾ ਚੜ੍ਹ ਗਗਨ ਮਝਾਰਾ." (ਗੁਵਿ ੧੦)


ਸੰ. ਯਮੁਨਾ. ਭਾਰਤ ਦੀ ਇੱਕ ਪ੍ਰਸਿੱਧ ਨਦੀ, ਜਿਸ ਦੀ ਗਿਣਤੀ ਤ੍ਰਿਵੇਣੀ ਵਿੱਚ ਹੈ. ਪੁਰਾਣਾਂ ਨੇ ਇਸ ਨੂੰ ਸੂਰਜ ਦੀ ਪੁਤ੍ਰੀ ਦੱਸਿਆ ਹੈ. ਇਹ ਟੇਹਰੀ ਦੇ ਇ਼ਲਾਕੇ ਹਿਮਾਲਯ ਤੋਂ ੧੦੮੫੦ ਫੁਟ ਦੀ ਬਲੰਦੀ ਤੋਂ ਨਿਕਲਕੇ ੮੬੦ ਮੀਲ ਵਹਿਁਦੀ ਹੋਈ ਪ੍ਰਯਾਗ ਪਾਸ ਗੰਗਾ ਵਿੱਚ ਮਿਲਦੀ ਹੈ. ਹਿੰਦੂਆਂ ਦਾ ਵਿਸ਼੍ਵਾਸ ਹੈ ਕਿ ਯਮੁਨਾ ਵਿੱਚ ਇਸ਼ਨਾਨ ਕਰਨ ਤੋਂ ਯਮ ਦੰਡ ਨਹੀਂ ਦਿੰਦਾ. "ਰਸਨਾ ਰਾਮ ਨਾਮ ਹਿਤ ਜਾਕੈ, ਕਹਾ ਕਰੈ ਜਮਨਾ?" (ਆਸਾ ਕਬੀਰ)


ਯਮੁਨਾ ਦਾ ਭਰਤਾ ਕ੍ਰਿਸਨਦੇਵ। ੨. ਯਮੁਨਾ ਨਦੀ ਦਾ ਸ੍ਵਾਮੀ ਵਰੁਣ ਦੇਵਤਾ. (ਸਨਾਮਾ)


ਯਮੁਨਾ ਦਾ ਸ੍ਵਾਮੀ ਵਰੁਣ, ਉਸ ਦਾ ਸ਼ਸਤ੍ਰ ਫਾਹੀ. (ਸਨਾਮਾ) ੨. ਯਮਨਾ ਦਾ ਸ੍ਵਾਮੀ ਕ੍ਰਿਸਨਦੇਵ, ਉਸ ਦਾ ਸ਼ਸਤ੍ਰ ਸੁਦਰਸ਼ਨ ਚਕ੍ਰ (ਸਨਾਮਾ)


ਯਮੁਨਾ ਦਾ ਪਿਤਾ ਸੂਰਜ.


ਯਮੁਨੋਤ੍ਰੀ. ਹਿਮਾਲਯ ਵਿੱਚ ਬਾਂਦਰਪੁੱਛ ਪਹਾੜ,¹ ਜਿਸ ਨੂੰ ਕਲਿੰਦਗਿਰਿ ਭੀ ਆਖਦੇ ਹਨ, ਜਮਨਾ ਦਾ ਜਨਮਅਸਥਾਨ ਹੈ, ਇੱਥੋਂ ਜਮਨਾ ਨਦੀ ਉਤਰੀ ਹੈ। ੨. ਪ੍ਰਯਾਗ ਵਿੱਚ ਉਹ ਥਾਂ ਜਿੱਥੇ ਗੰਗਾ ਜਮਨਾ ਨਾਲ ਮਿਲੀ ਹੈ.