Meanings of Punjabi words starting from ਦ

ਫ਼ਾ. [دریِں] ਦਰ- ਈਂ. ਇਸ ਵਿੱਚ.


ਫ਼ਾ. [دروُد] ਸੰਗ੍ਯਾ- ਦੁਆ਼. ਬੇਨਤੀ. "ਪੜਦੇ ਰਹਨਿ ਦਰੂਦ." (ਸ੍ਰੀ ਅਃ ਮਃ ੧) ੨. ਪ੍ਰਾਰਥਨਾ ਸਮੇਂ ਪੜ੍ਹਿਆ ਸਤੋਤ੍ਰ. "ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ." (ਵਾਰ ਮਾਰੂ ੨. ਮਃ ੫) ਇਸ ਥਾਂ ਉਸ ਦਰੂਦ ਤੋਂ ਭਾਵ ਹੈ, ਜੋ ਸੁਲਤਾਨ ਪੀਰ ਦੇ ਪੁਜਾਰੀ ਦ੍ਵਾਰਾ ਰੋਟ ਆਦਿ ਭੇਟਾ ਅਰਪਣ ਸਮੇਂ ਪੜ੍ਹਵਾਇਆ ਜਾਂਦਾ ਹੈ.