Meanings of Punjabi words starting from ਭ

ਵਿ- ਭਾਈ ਪਦਵੀ ਮਿਲੀ ਹੈ ਜਿਸ ਨੂੰ, ਉਸ ਦੀ ਵੰਸ਼ ਵਿੱਚ ਹੋਣ ਵਾਲਾ, ਵਾਲੇ. ਖ਼ਾਸ ਕਰਕੇ ਇਹ ਪਦਵੀ ਭਾਈ ਭਗਤੂ, ਭਾਈ ਬਹਿਲੋ, ਭਾਈ ਰੂਪਚੰਦ ਦੀ ਵੰਸ਼ ਲਈ ਹੈ.


ਦੇਖੋ, ਖਾਰਾਸਾਹਿਬ.


ਸੰਗ੍ਯਾ- ਬਿਰਾਦਰੀ. ਭਾਈਆਂ ਦਾ ਸਮਾਜ। ੨. ਭਾਈਆਂ ਨਾਲ ਵਰਤੋਂ.


ਭ੍ਰਾਤ੍ਰਿਜ. ਸੰਗ੍ਯਾ- ਭਾਈ ਦਾ ਬੇਟਾ. ਭਤੀਜਾ। ੨. ਵਿ- ਭਾਵ- ਜ. ਪ੍ਰੇਮ ਤੋਂ ਪੈਦਾ ਹੋਇਆ। ੩. ਭਾਇਆ. ਪਸੰਦ ਆਇਆ.


ਦੇਖੋ, ਕੋਟਭਾਈ.


ਕੱਤਕ ਸੁਦੀ ਦੂਜ. ਭ੍ਰਾਤ੍ਰਿਦ੍ਵਿਤੀਯਾ. ਹਿੰਦੂਆਂ ਵਿੱਚ ਰੀਤਿ ਹੈ ਕਿ ਇਸ ਦਿਨ ਯਮ ਅਤੇ ਚਿਤ੍ਰਗੁਪਤ ਦਾ ਪੂਜਨ ਕੀਤਾ ਜਾਂਦਾ ਹੈ. ਅਰ ਕਨ੍ਯਾ ਵ੍ਰਤ ਰਖਦੀ ਅਤੇ ਆਪਣੇ ਭਾਈ ਦੇ ਮੱਥੇ ਟਿੱਕਾ ਕੱਢਕੇ ਭੋਜਨ ਕਰਦੀ ਹੈ.¹ ਚਿਤ੍ਰਗੁਪਤ ਨੂੰ ਆਪਣਾ ਵਡੇਰਾ ਮੰਨਣ ਵਾਲੇ ਕਾਇਬ (ਕਾਯਸ੍‍ਥ) ਇਸ ਤਿਥਿ ਨੂੰ ਮਹਾਨ ਪਰਵ ਸਮਝਦੇ ਹਨ, ਅਤੇ ਇਸ ਦਿਨ ਕਲਮ ਦਵਾਤ ਆਪੋਵਿੱਚੀ ਵੰਡਦੇ ਹਨ. ਦੇਖੋ, ਯਮਦੂਜ.


ਦੇਖੋ, ਫੇਰੂ ੩.


ਦੇਖੋ, ਬਹਿਲੋ ਭਾਈ.


ਦੇਖੋ, ਬਹਿਲੋਲ ਭਾਈ.