Meanings of Punjabi words starting from ਅ

ਸੰ. कृतघ्न- ਕ੍ਰਿਤਘ੍ਨ. ਵਿ- ਉਪਕਾਰ ਵਿਸਾਰਨ ਵਾਲਾ. ਕਰੀਖੋ. ਇਹ਼ਸਾਨ ਫ਼ਰਾਮੋਸ਼. "ਅਕਿਰਤਘਣਾ ਨੋ ਪਾਲਦਾ." (ਸ੍ਰੀ ਮਃ ੫)#ਮਦ ਵਿਚ ਰਿੱਧਾ ਪਾਇਕੈ ਕੁੱਤੇ ਦਾ ਮਾਸ,#ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ,#ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ,#ਢਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ,#ਆਖ ਸੁਣਾਏ ਪੁੱਛਿਆ ਲਾਹੇ ਵਿਸਵਾਸ,#ਨਦਰੀ ਪਵੈ ਅਕਿਰਤਘਣ ਮਤ ਹੋਇ ਵਿਣਾਸ.#(ਭਾਗੁ)


ਸੰ. अकिल्विप- ਅਕਿਲ੍‌ਵਿਸ ਵਿ- ਕਿਲਵਿਸ (ਪਾਪ) ਰਹਿਤ. ਬਿਨਾ ਦੋਸ। ੨. ਪਵਿਤ੍ਰ.


ਸੰ. अकिचन. ਵਿ- ਨਹੀਂ ਹੈ ਜਿਸ ਪਾਸ ਕੁਝ ਭੀ. ਨਿਰਧਨ. ਕੰਗਾਲ। ੨. ਸ਼ਰੀਰ ਨਿਰਵਾਹ ਤੋਂ ਵੱਧ ਪਦਾਰਥ ਪਾਸ ਨਾ ਰੱਖਣ ਵਾਲਾ। ੩. ਕਰਮਾਂ ਦਾ ਤ੍ਯਾਗੀ.


ਅ਼. [عقیِق] ਅੰ. Carnelian. ਸੰਗ੍ਯਾ- ਲਾਲ ਨੀਲੇ ਆਦਿ ਰੰਗਾਂ ਦਾ ਇੱਕ ਕ਼ੀਮਤੀ ਪੱਥਰ, ਜੋ ਬਹੁਤ ਸਖ਼ਤ ਅਤੇ ਚਮਕੀਲਾ ਹੁੰਦਾ ਹੈ. ਇਸ ਦੇ ਥੇਵੇ ਪੁਰ ਮੁਹਰਾਂ ਉੱਕਰੀਆਂ ਜਾਂਦੀਆਂ ਹਨ ਅਤੇ ਸ਼ਾਹੀ ਇਮਾਰਤਾਂ ਵਿੱਚ ਪੱਥਰ ਦੀ ਖੁਦਾਈ ਕਰਕੇ ਬੇਲ ਬੂਟੇ ਅਤੇ ਤਸਵੀਰਾਂ ਬਣਾਉਣ ਲਈ ਵਰਤੀਦਾ ਹੈ.


ਅ਼. [عقیِدہ] ਸੰਗ੍ਯਾ- ਅ਼ਕ਼ਦ (ਦ੍ਰਿੜ੍ਹ) ਹੋਣ ਦਾ ਭਾਵ. ਨਿਸ਼ਚਾ. ਭਰੋਸਾ. ਸ਼੍ਰੱਧਾ. ਧਾਰਮਿਕ ਵਿਸ਼੍ਵਾਸ.


ਕ੍ਰਿ ਵਿ- ਬਿਨਾ ਕਰਨ ਤੋਂ. "ਨਰ ਏਕ ਅਕੀਨ ਹੀ ਪ੍ਰੀਤਿ ਕਰੈ." (ਕ੍ਰਿਸਨਾਵ) ਇੱਕ ਆਦਮੀ, ਦੂਜੇ ਵੱਲੋਂ ਨਾ ਪ੍ਰੀਤਿ ਕਰਨ ਪੁਰ ਭੀ, ਪ੍ਰੀਤਿ ਕਰਦੇ ਹਨ। ੨. ਸੰਗ੍ਯਾ- ਕਰਮ ਨੂੰ ਕਰਕੇ ਭੀ ਕਰਮਾਭਿਮਾਨ ਦਾ ਤ੍ਯਾਗ. "ਕੀਨ ਅਕੀਨ ਲਖੈ ਫਲ ਹੋ." (ਕ੍ਰਿਸਨਾਵ) ੩. ਅਕ੍ਰਿਤ. ਅਕ੍ਰਿਤ੍ਰਿਮ। ੪. ਦੇਖੋ, ਯਕੀਨ.