Meanings of Punjabi words starting from ਕ

ਦੇਖੋ, ਕਣਸੋਇ.


ਸੰ. ਸੰਗ੍ਯਾ- ਸੁਵਰਣ. ਸੋਨਾ. "ਕਨਕ ਕਟਿਕ ਜਲ ਤਰੰਗ ਜੈਸਾ." (ਸ੍ਰੀ ਰਵਿਦਾਸ) ੨. ਧਤੂਰਾ. "ਕਨਕ ਕਨਕ ਤੇ ਸੌ ਗੁਨੋ ਮਾਦਕ ਮੇ ਅਧਿਕਾਇ." (ਬਿਹਾਰੀ) ੩. ਪਲਾਸ. ਢੱਕ। ੪. ਕਣਿਕ. ਗੇਹੂੰ. ਗੰਦਮ ਅਤੇ ਉਸ ਦਾ ਆਟਾ. ਦੇਖੋ, ਕਣਿਕ ੨। ੫. ਦੇਖੋ, ਛੱਪਯ ਦਾ ਭੇਦ ੩.


ਦੇਖੋ, ਹਿਰਨ੍ਯਕਸ਼ਿਪੁ.


ਸੰ. ਕਨਕਕਲਃ ਸੋਨਾ ਘੜਨ ਦੀ ਕਲਾ (ਵਿਦ੍ਯਾ) ਦੇ ਜਾਣਨ ਵਾਲਾ. ਸੁਨਿਆਰ. ਜ਼ਰਗਰ. "ਜੈਸੇ ਕਨਿਕਕਲਾ ਚਿਤੁ ਮਾਡੀਅਲੇ." (ਰਾਮ ਨਾਮਦੇਵ)


ਗੋਰਖਪੰਥੀ, ਜਾਂ ਉਹ ਇਸਤ੍ਰੀ, ਜਿਸ ਦੇ ਕੰਨਾਂ ਵਿੱਚ ਛੇਦ ਹੋਣ। ੨. ਬੱਚਾ. ਜਿਸ ਦੇ ਕੰਨ ਕੁਤਰੇ ਗਏ ਹਨ.


ਅਞਾਣ ਲਿਖਾਰੀ ਨੇ ਕਾਨਕੁਬਜ ਦੀ ਥਾਂ ਐਸਾ ਲਿਖਿਆ ਹੈ. ਦੇਖੋ, ਚਰਿਤ੍ਰ ੨੧੭ ਅੰਕ ੩.


ਦੇਖੋ, ਹਰਣਖ (ਹਿਰਨ੍ਯਾਕ੍ਸ਼੍‍).