Meanings of Punjabi words starting from ਗ

ਸੰ. गल्ल ਸੰਗ੍ਯਾ- ਕਪੋਲ. ਰੁਖ਼ਸਾਰ. ਗੰਡ। ੨. ਗਲ੍ਯ. ਗਲ (ਕੰਠ) ਨਾਲ ਹੈ ਜਿਸ ਦਾ ਸੰਬੰਧ, ਬਾਤ. ਗੁਫ਼ਤਗੂ। ੩. ਸੰ. गल्ह् ਧਾ ਦੋਸ ਦੇਣਾ. ਨਿੰਦਾ ਕਰਨਾ.


ਦੇਖੋ, ਗਲੌਰਾ। ੨. ਪਾਨਾਂ ਦਾ ਬੀੜਾ, ਜੋ ਗਲ੍ਹ ਵਿੱਚ ਰੱਖ ਲਈਦਾ ਹੈ. "ਘੀਸ ਗਲਉਰੇ ਲਿਆਵੈ." (ਆਸਾ ਕਬੀਰ) ਦੇਖੋ, ਫੀਲੁ.


ਪਾਨਾਂ ਦੀ ਬੀੜੀ. ਦੇਖੋ, ਗਲਉਰਾ ੨.


ਸੰਗ੍ਯਾ- ਕਿਸੇ ਨੂੰ ਬਾਹਰ ਕੱਢਣ ਅਤੇ ਧਕੇਲਣ ਲਈ ਗਲ ਪੁਰ ਅੱਧੇ ਚੰਦ ਦੇ ਆਕਾਰ ਰੱਖਿਆ ਹੋਇਆ ਹੱਥ. ਅਰਧਚੰਦ੍ਰ.


ਸੰਗ੍ਯਾ- ਗਲ (ਕੰਠ) ਨੂੰ ਹੱਥਾਂ ਨਾਲ ਪ੍ਰੇਮ ਸਹਿਤ ਲਿਪਟਣ ਦੀ ਕ੍ਰਿਯਾ. ਜੱਫੀ. ਗੱਲਫੜੀ.


ਸੰਗ੍ਯਾ- ਕੰਠ ਦੀ ਗਰਜ. ਯੋਧਿਆਂ ਦੇ ਕੰਠ ਤੋਂ ਨਿਕਲੀ ਉੱਚੀ ਧੁਨੀ. ਸਿੰਘਨਾਦ. "ਯੋਧਾ ਗਲਗਜ੍ਯੰ." (ਰਾਮਾਵ) "ਗਲਗਾਜਹਿਂਗੇ." (ਕਲਕੀ)


ਨੇਂਬੂ ਦੀ ਜਾਤਿ ਦਾ ਇੱਕ ਵਡੇ ਆਕਾਰ ਦਾ ਫਲ. ਇਸ ਦਾ ਆਚਾਰ ਬਣਦਾ ਹੈ ਅਤੇ ਵੈਦ ਕਈ ਦਵਾਈਆਂ ਵਿੱਚ ਇਸ ਦਾ ਰਸ ਵਰਤਦੇ ਹਨ. Citrum Medica.