Meanings of Punjabi words starting from ਘ

ਦੇਖੋ, ਘੇਈਆ.


ਖਤ੍ਰੀਆਂ ਦਾ ਇੱਕ ਗੋਤ੍ਰ, ਜੋ ਘੀ ਦਾ ਵਪਾਰ ਕਰਨ ਤੋਂ ਹੋਇਆ ਹੈ। ੨. ਘੀ ਦਾ ਵਪਾਰੀ। ੨. ਘੀ ਨਾਲ ਮਿਲਿਆ ਹੋਇਆ.


ਸੰਗ੍ਯਾ- ਮੱਖਣ ਆਂਡਾ ਆਦਿਕ ਪਦਾਰਥ ਫੇਂਟਕੇ ਘੀ ਦਾ ਸ਼ਕਲ ਕੀਤਾ ਹੋਇਆ। ੨. ਰਿੜਕਣ ਸਮੇਂ ਨਰਮ ਮੱਖਣ ਨੂੰ ਲੱਸੀ ਉੱਪਰੋਂ ਇਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਘੈਯਾ. "ਮਖਨੀ ਲੈ ਘੇਈਆ ਤਿਹ ਕਰ੍ਯੋ." (ਚਰਿਤ੍ਰ ੧੩੨)


ਸੰਗ੍ਯਾ- ਮਚਲਾਪਨ। ੨. ਖਿਝ। ੩. ਕਚੀਚੀ.


ਸੰਗ੍ਯਾ- ਮੋਟਾ ਡੰਡਾ. ਕੁਤਕਾ। ੨. ਉਹ ਸੋਟਾ, ਜਿਸ ਨਾਲ ਘਰ੍ਸਣ ਕਰੀਏ. ਘੋਟਣਾ.