Meanings of Punjabi words starting from ਡ

ਸੰਗ੍ਯਾ- ਦੰਡ. ਸਜ਼ਾ। ੨. ਜੁਰਮਾਨਾ. ਚੱਟੀ। ੩. ਸਿੰਧੀ. ਮੁਆ਼ਮਲਾ. ਕਰ. ਮਹ਼ਿਸੂਲ.


ਸੰ. ਦੰਭ. ਸੰਗ੍ਯਾ- ਪਾਖੰਡ. "ਡੰਫੁ ਕਰਹੁ ਕਿਆ ਪ੍ਰਾਣੀ?" (ਆਸਾ ਪਟੀ ਮਃ ੧) "ਝੂਠਾ ਡੰਫੁ ਝੂਠੁ ਪਾਸਾਰੀ." (ਸੁਖਮਨੀ) ੨. ਯੂ. ਪੀ. ਵਿੱਚ ਡੌਰੂ ਦੀ ਕਿਸਮ ਦਾ ਇੱਕ ਵਾਜਾ. ਇਹ ਡਫ ਤੋਂ ਭਿੰਨ ਹੈ.


ਸੰ. डम्ब् ਧਾ- ਛਲ ਕਰਨਾ, ਧੋਖਾ ਦੇਣਾ.


ਆਡੰਬਰ ਦਾ ਸੰਖੇਪ। ੨. ਚੰਦੋਆ. ਸਾਇਬਾਨ। ੩. ਸੰ. ਧੁਨਿ. ਆਵਾਜ਼। ੪. ਸਮੁਦਾਯ. ਝੁੰਡ. ਇਕੱਠ.


ਸੰਗ੍ਯਾ- ਦੰਭ. ਪਾਖੰਡ. ਸਿੰਧੀ. ਡੰਭੁ। ੨. ਦੇਖੋ, ਡੰਭਣਾ.


ਕ੍ਰਿ- ਦਾਗਣਾ. ਮਚਦੇ ਹੋਏ ਤੋੜੇ ਨੂੰ ਪਲੀਤੇ ਪੁਰ ਲਾਉਣਾ. "ਤਬ ਬਾਬਕ ਨੇ ਡੰਭ ਪਲੀਤਾ." (ਗੁਪ੍ਰਸੂ) "ਡੰਮ ਡੰਮ ਸਾਨ੍ਹ ਉਜਾੜੀ ਮੁੱਤਾ." (ਭਾਗੁ) ਸਾਨ੍ਹ ਨੂੰ ਦਾਗ ਦੇਕੇ ਜੰਗਲ ਵਿੱਚ ਛੱਡ ਦਿੱਤਾ.