Meanings of Punjabi words starting from ਬ

ਸੰਗ੍ਯਾ- ਵਾਟ ਹਰਨ ਵਾਲਾ. ਵਾਟਪਾਰ. ਡਾਕੂ "ਚੰਦ੍ਰਭਾਨ ਜਾਟੂ ਬਟਹਾਯੋ." (ਚਰਿਤ੍ਰ ੧੭੬)


ਸੰਗ੍ਯਾ- ਵਟ ਵ੍ਰਿਕ੍ਸ਼੍‍. ਬੋਹੜ ਦਾ ਬੂਟਾ. "ਬਟਕ ਬੀਜ ਮਹਿ ਰਵਿ ਰਹਿਓ." (ਗਉ ਬਾਵਨ ਕਬੀਰ) ੨. ਵਟਕ. ਗੋਲੀ. ਵਟਿਕਾ. ਵੱਟੀ.


ਦੇਖੋ, ਬਟਕ। ੨. ਵੱਟਣ ਵਾਲਾ। ੩. ਵਟਿਕਾ. ਗੋਲੀ. ਵੱਟੀ. "ਅਠੱਟ ਬੱਟ ਬੱਟਕੰ." (ਗ੍ਯਾਨ) ਬ੍ਰਹਮਾਂਡਰੂਪ ਵਟਿਕਾ (ਗੋਲੀ) ਜੋ ਕਿਸੇ ਤੋਂ ਬੱਟੀ ਨਹੀਂ ਜਾ ਸਕਦੀ, ਉਸ ਨੂੰ ਵੱਟਦੇ (ਰਚਦੇ) ਹੋ.


ਦੇਖੋ, ਬੱਟਕ.


ਦੇਖੋ, ਬੱਟਣਾ। ੨. ਦੇਖੋ, ਬਟਨਾ.; ਕ੍ਰਿ- ਖੱਟੀ ਕਰਨੀ. ਕਮਾਉਣਾ. ਕੁਝ ਵਸਤੁ ਬੇਚਕੇ ਉਸ ਦੇ ਬਦਲੇ ਧਨ ਲੈਣਾ। ੨. ਨਫਾ ਕਮਾਉਣਾ। ੩. ਵੱਟ (ਵਲ) ਦੇਣਾ. ਰੱਸਾ ਆਦਿ ਵੱਟ ਦੇਕੇ ਤਿਆਰ ਕਰਨਾ.


ਵੱਟਤ. ਖੱਟੀ. ਕਮਾਈ.


ਦੇਖੋ, ਹਰੀਪੁਰ ੩.


ਸੰਗ੍ਯਾ- ਗੁਦਾਮ ਅੰ. Button. ਸੰ. ਵੀਟਿਕਾ.


ਸੰਗ੍ਯਾ- ਉਦਵਰ੍‍ਤਨ. ਸ਼ਰੀਰ ਪੁਰ ਮਲਣ ਦਾ ਲੇਪ, ਜਿਸ ਨਾਲ ਤੁਚਾ ਨਿਰਮਲ ਅਤੇ ਕੋਮਲ ਹੋ ਜਾਂਦੀ ਹੈ. ਵਟਣਾ.