Meanings of Punjabi words starting from ਭ

ਰਿਆਸਤ ਨਾਭਾ, ਨਜਾਮਤ ਫੂਲ, ਥਾਣਾ ਦਯਾਲਪੁਰਾ ਵਿੱਚ ਇੱਕ ਪਿੰਡ, ਜੋ ਰਾਮਪੁਰਾਫੂਲ ਰੇਲਵੇ ਸਟੇਸ਼ਨ ਤੋਂ ੧੧. ਮੀਲ ਉੱਤਰ ਹੈ. ਇਸ ਗ੍ਰਾਮ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਮਹੰਤ ਭਾਈਰੂਪਚੰਦ ਜੀ ਦੀ ਸੰਤਾਨ ਹੈ. ਲੰਗਰ ਦੇ ਨਾਮ ਰਿਆਸਤ ਵੱਲੋਂ ਮੁਆਫੀ ਹੈ. ਮਾਘੀ ਅਤੇ ਵੈਸਾਖੀ ਨੂੰ ਮੇਲਾ ਹੁੰਦਾ ਹੈ. ਭਾਈਰੂਪੇ ਦਾ ਵਿਸ਼ੇਸ. ਨਿਰਣਾ ਦੇਖੋ, "ਰੂਪਚੰਦ ਭਾਈ." ਸ਼ਬਦ ਵਿੱਚ.


ਪਸੰਦ ਆਏ. ਪਿਆਰੇ ਲੱਗੇ। ੨. ਕ੍ਰਿ. ਵਿ- ਭਾਵ (ਮਨਸ਼ਾ) ਮੁਤਾਬਿਕ. ਮਰਜੀ ਅਨੁਸਾਰ. "ਤੂ ਚਲੁ ਗੁਰ ਕੈ ਭਾਏ." (ਵਡ ਛੰਤ ਮਃ ੩)


ਸੰ. भास्. ਧਾ- ਚਮਕਣਾ, ਦਿਖਾਈ ਦੇਣਾ। ੨. ਸੰ. भाष्- ਭਾਸ੍. ਧਾ- ਬੋਲਣਾ। ੩. ਸੰ. ਭਾਸ. ਸੰਗ੍ਯਾ- ਚਮਕ. ਪ੍ਰਕਾਸ਼। ੪. ਵਿ- ਪ੍ਰਗਟ, ਰੌਸ਼ਨ. "ਹੋਵਤ ਪੁਰਾਣ ਤੇ ਨਾਮ ਭਾਸ." (ਮਨੁਰਾਜ) ੫. ਦੇਖੋ, ਭਾਸ੍ਯ.


ਸੰ. ਵਿ- ਪ੍ਰਕਾਸ਼ਕ। ੨. ਭਾਸਕ. ਬੋਲਣ ਵਾਲਾ. ਵਕਤਾ.


ਸੰ. ਭਾਸ੍‌ਕਰ. ਸੰਗ੍ਯਾ- ਪ੍ਰਕਾਸ਼ ਕਰਨ ਵਾਲਾ, ਸੂਰਜ। ੨. ਅਗਨਿ। ੩. ਸੁਵਰਨ. ਸੋਨਾ। ੪. ਵੀਰ. ਬਹਾਦੁਰ ਪੁਰਖ. "ਤਾਹਿ ਬਰਾਬਰ ਭਾਸਕਰ ਯੁੱਧ ਸਮੇ ਮੋ ਨਾਹਿ." (ਚਰਿਤ੍ਰ ੧੪੧)