Meanings of Punjabi words starting from ਅ

ਸੰ. अकीर्ति- ਸੰਗ੍ਯਾ- ਅਪਯਸ਼. ਬਦਨਾਮੀ. ਨਿੰਦਾ.


ਸੰ. ਵਿ- ਨਹੀਂ ਹੈ ਕਿਤੇ ਜਿਸ ਨੂੰ ਡਰ। ੨. ਜੋ ਕਿਸੇ ਤੋਂ ਨਹੀਂ ਡਰਦਾ. ਅਭੈ. ਨਿਰ੍‍ਭਯ.


ਵਿ- ਕੁਲ ਰਹਿਤ ਜਿਸ ਦੀ ਕੁਲ ਨਹੀਂ ਕਰਤਾਰ. "ਕਹਿਤ ਕਬੀਰ ਅਕੁਲ ਨਹੀ ਚੇਤਿਆ." (ਗਉ) ੨. ਅਕੁਲੀਨ. ਨੀਚ ਕੁਲ ਦਾ.


ਕ੍ਰਿ- ਚਿੱਤ ਵਿੱਚ ਅਕ (ਦੁੱਖ) ਲਿਆਉਣਾ. ਆਕੁਲ ਹੋਣਾ. ਘਬਰਾਉਣਾ. ਵ੍ਯਾਕੁਲ ਹੋਣਾ. ਦੇਖੋ, ਆਕੁਲ.


ਵਿ- ਨੀਚ ਕੁਲ ਦਾ. ਕਮੀਨਾ. ਜੋ ਕੁਲੀਨ ਨਹੀਂ। ੨. ਕੁਲਾਚਾਰ (ਕੁਲਰੀਤਿ) ਦਾ ਤ੍ਯਾਗੀ। ੩. ਜੋ ਕਿਸੇ ਕੁਲ ਨਾਲ ਸੰਬੰਧ ਨਹੀਂ ਰੱਖਦਾ. "ਅਕੁਲੀਣ ਰਹਿਤਉ ਸ਼ਬਦ ਸੁਸਾਰ." (ਸਿਧਗੋਸਟਿ)


ਸੰ. अकुण्ठ. ਵਿ- ਜੋ ਕੁੰਠ (ਖੁੰਢਾ) ਨਹੀਂ. ਤਿੱਖਾ.


ਵਿ- ਨਿਰੰਕੁਸ਼. ਜਿਸ ਉੱਪਰ ਕਿਸੇ ਦੀ ਹੁਕੂਮਤ ਨਹੀਂ. ਆਜ਼ਾਦ. ਸ੍ਵਤੰਤ੍ਰ.


ਸੰ. अकुम्भ. ਸੰਗ੍ਯਾ- ਕੁੰਭਕਰਣ ਦਾ ਪੁਤ੍ਰ. ਕੁੰਭ ਦਾ ਛੋਟਾ ਭਾਈ. "ਕੁੰਭ ਅਕੁੰਭ ਸੇ ਜੀਤ ਸਭੈ." (ਵਿਚਿਤ੍ਰ) ੨. ਕਈ ਥਾਂ ਅਨਕੁੰਭ ਦੀ ਥਾਂ ਭੀ ਅਕੁੰਭ ਸ਼ਬਦ ਆਇਆ ਹੈ. ਅਨਕੁੰਭ ਦੈਤ ਦੁਰਗਾ ਨੇ ਮਾਰਿਆ ਸੀ. ਇਸ ਦੀ ਕਥਾ ਮਾਰਕੰਡੇਯ ਪੁਰਾਣ ਵਿੱਚ ਹੈ.