Meanings of Punjabi words starting from ਘ

ਫਤਹਜੰਗ ਅਤੇ ਪਿੰਡੀਘੇਬ ਦਾ ਇ਼ਲਾਕ਼ਾ, ਜੋ ਜਿਲਾ ਕੈਂਬਲਪੁਰ ਵਿੱਚ ਹੈ.#"ਧੰਨੀ ਘੇਬ ਕਿ ਪੋਠੋਹਾਰ." (ਗੁਪ੍ਰਸੂ)

ਸੰਗ੍ਯਾ- ਘੁਮੇਰੀ. "ਤੀਨ ਆਵਰਤ ਕੀ ਚੂਕੀ ਘੇਰ." (ਰਾਮ ਮਃ ੫) ਤਿੰਨ ਗੁਣਾਂ ਦੀ ਘੁਮਣਵਾਣੀ ਤੋਂ ਹੋਈ ਸਿਰ (ਆਤਮਾ) ਨੂੰ ਘੁਮੇਰੀ ਮਿਟ ਗਈ. ਅਰਥਾਤ ਤ੍ਰਿਗੁਣਾਤਮਕ ਪ੍ਰਕ੍ਰਿਤੀ ਆਪਣਾ ਫਰਜ਼ ਪੂਰਾ ਕਰਕੇ ਮੁਕ੍ਤਾਤਮਾ ਤੋਂ ਉਪਰਾਮ ਹੋ ਗਈ। ੨. ਵਲਗਣ। ੩. ਚੌਫੇਰਾ. ਚੌਗਿਰਦਾ.

ਕ੍ਰਿ- ਚਾਰੇ ਪਾਸਿਓਂ ਰੋਕਣਾ. ਵਲਨਾ.

ਸੰਗ੍ਯਾ- ਘੁਮੇਰੀ. ਸਿਰ ਦਾ ਚੱਕਰ। ੨. ਇੱਕ ਗੋਲਾਕਾਰ ਯੰਤ੍ਰ, ਜਿਸ ਨੂੰ ਫੇਰਕੇ ਸੂਤ ਵੱਟੀਦਾ ਹੈ। ੩. ਚਰਖ਼ੀ, ਜਿਸ ਪੁਰ ਮੁਜਰਮਾਂ ਨੂੰ ਚੜ੍ਹਾਕੇ ਪੁਰਾਣੇ ਜ਼ਮਾਨੇ ਸਜ਼ਾ ਦਿੱਤੀ ਜਾਂਦੀ ਸੀ. ਦੇਖੋ, ਚਰਖੀ.

ਇੱਕ ਖੱਤ੍ਰੀ ਗੋਤ੍ਰ. ਭਗਵਾਨਦਾਸ, ਜਿਸ ਨੇ ਸ਼੍ਰੀ ਗੋਬਿੰਦਪੁਰ (ਹਰਿਗੋਬਿੰਦਪੁਰ) ਵਿੱਚ ਛੀਵੇਂ ਸਤਿਗੁਰੂ ਦੀ ਬੇਅਦਬੀ ਕੀਤੀ ਸੀ, ਇਸੇ ਗੋਤ੍ਰ ਦਾ ਸੀ. ਦੇਖੋ, ਸ੍ਰੀਗੋਬਿੰਦਪੁਰ.