Meanings of Punjabi words starting from ਨ

ਸੰ. ਨਰ੍‍ਤ. ਸੰਗ੍ਯਾ- ਨਾਚ. ਨ੍ਰਿਤ੍ਯ.


ਸੰ. नर्त्त्‍क. ਵਿ- ਨਚਣ ਵਾਲਾ। ੨. ਨਚਾਉਣ ਵਾਲਾ। ੩. ਸੰਗ੍ਯਾ- ਨਟ.


ਫ਼ਾ. [نرد] ਸੰਗ੍ਯਾ- ਚੌਪੜ ਦਾ ਡਾਲਨਾ. ਗੋਟ। ੨. ਸੰ. ਨਦ੍‌. ਧਾ- ਗੱਜਣਾ, ਰੰਭਣਾ, ਹਰਕਤ ਕਰਨਾ, ਜਾਣਾ। ੩. ਸੰਗ੍ਯਾ- ਗਰਜ. ਗੱਜਣ ਦਾ ਭਾਵ। ੪. ਸ਼ੋਰ. ਰੌਲਾ। ੫. ਸ੍‍ਤੁਤਿ. ਤਾਰੀਫ਼। ੬. ਢੰਡੋਰਾ.


ਸੰ. ਸੰਗ੍ਯਾ- ਬਾਂਗਰ ਦੇਸ਼. ਦੇਖੋ, ਬਾਂਗਰ. "ਨਰਦਕ ਦੇਸ ਬਿਖੈ ਗਮਨੰਤੇ." (ਗੁਪ੍ਰਸੂ)


ਸੰ. ਸੰਗ੍ਯਾ- ਮਨੁੱਖਾਂ ਵਿੱਚੋਂ ਦੇਵਤਾਰੂਪ, ਸਾਧੁ. "ਸੁਰ ਪਵਿਤ੍ਰ ਨਰਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ." (ਰਾਮ ਮਃ ੫) ੨. ਰਾਜਾ। ੩. ਬ੍ਰਾਹਮਣ. "ਕਹਾ ਭਇਓ ਨਰਦੇਵਾ ਧੋਖੇ." (ਗਉ ਕਬੀਰ) ਬ੍ਰਾਹਮਣਾਂ ਅੱਗੇ ਪ੍ਰਣਾਮ ਕਰਨ ਤੋਂ ਕੀ ਹੋਇਆ? ਦੇਖੋ, ਧੋਕਨਾ.


ਦੇਖੋ ਨਰ ਅਤੇ ਨਰਹਨਰੁ। ੨. ਕਰਤਾਰ (ਬ੍ਰਹਮ) ਨੂੰ. "ਨਰ ਨਰਹ ਨਮਸਕਾਰੰ." (ਰਾਮ ਪੜਤਾਲ ਮਃ ੫)


ਸੰਗ੍ਯਾ- ਨ੍ਰਿਨਾਥ. ਪੁਰੁਸਾਂ ਦਾ ਸ੍ਵਾਮੀ ਰਾਜਾ। ੨. ਕਰਤਾਰ.