nan
nan
ਸੰ. ਰਮਣੀਯ. ਵਿ- ਸੁੰਦਰ. ਮਨੋਹਰ. "ਕੰਠ ਰਮਣੀਯ ਰਾਮ ਰਾਮ ਮਾਲਾ." (ਸਹਸ ਮਃ ੫)
ਕ੍ਰਿ. ਵਿ- ਰਮਣ ਕਰਦਾ. "ਰਮਤ ਰਾਮੁ ਸਭ ਰਹਿਓ ਸਮਾਇ." (ਗੌਡ ਮਃ ੫) ੨. ਰਵਤ ਉੱਚਾਰਣ ਕਰਕੇ. ਉੱਚਾਰਣ ਕਰਦਿਆਂ. "ਰਸਨਾ ਰਮਤ ਸੁਨਤ ਸੁਖ ਸ੍ਰਵਨਾ." (ਸੋਰ ਭੀਖਨ)
ਵਿ- ਫਿਰਦਾ. ਵਿਚਰਦਾ. ਜੋ ਇੱਕ ਥਾਂ ਨਹੀਂ ਠਹਿਰਦਾ.
ਸੰ. ਸੰਗ੍ਯਾ- ਸੁਰਗ। ੨. ਕਾਮਦੇਵ। ੩. ਕਾਉਂ। ੪. ਨਾਯਕ. ਪਤਿ.
ਰਮਣ ਕਰਤਾ, ਪਤਿ. ਨਾਯਕ. "ਸੇਜੈ ਰਮਤੁ. ਨੈਨ ਨਹੀ ਪੇਖਉ." (ਆਸਾ ਕਬੀਰ) ਦੇਖੋ, ਰਮਤਿ ੪। ੨. ਰਮਣ ਕਰਦਾ. ਭੋਗਦਾ.
ਇੱਕ ਨਗਰ, ਜੋ ਜਿਲਾ ਅਮ੍ਰਿਤਸਰ, ਤਸੀਲ ਅਜਨਾਲਾ ਵਿੱਚ ਹੈ. ਇਸ ਦਾ ਰੇਲਵੇ ਸਟੇਸ਼ਨ "ਰਮਦਾਸ" ਅੰਮ੍ਰਿਤਸਰ ਨਾਰੋਵਾਲ ਸਿਆਲਕੋਟ ਰੇਲਵੇ, ਅਮ੍ਰਿਤਸਰੋਂ ੨੭ ਮੀਲ ਹੈ. ਬਾਬਾ ਬੁੱਢਾ ਜੀ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਇੱਥੇ ਰਹਿਂਦਿਆਂ ਵਿਤਾਇਆ ਅਤੇ ਉਨ੍ਹਾਂ ਦਾ ਇੱਥੇ ਹੀ ਦੇਹਾਂਤ ਹੋਇਆ. ਬਾਬਾ ਜੀ ਦੀ ਸਮਾਧ ਬਹੁਤ ਸੁੰਦਰ ਬਣੀ ਹੋਈ ਹੈ, ਅਰ ਰਹਿਣ ਲਈ ਮਕਾਨ ਬਹੁਤ ਹਨ. ਇਸ ਅਸਥਾਨ ਨਾਲ ਪਿੰਡ ਰਮਦਾਸ, ਫੀਰੋਜ਼ਕੇ, ਨੰਗਲ, ਮੁਹਾਰ, ਸਰਾਜ, ਲੌਂਗ, ਸਾਹਦਕੇ, ਮਾਂਗੀਆਂ, ਚੱਕ ਨੰਬਰ ੩੧, ਸ਼ਾਹਪੁਰ ਗੁਰੂ ਚੱਕ, ਤੀਹੜਕੇ, ਬਸਾਊਕੋਟ, ਛੰਨੀ ਗੁੱਜਰਾਂ, ਛੰਨੀਨੈਕਾਂ, ਜਨਮੀਆਂ, ਮੋਹਨਪੁਰਾ, ਜੰਡਿਆਲਾ, ਪੁਰੀਆਂ, ਗੋਰਸੀਆਂ, ਮੰਗੂਮਹਲ, ਨਾਸਰ, ਦਯਾਲਪੁਰਾ, ਅਬੋਸੈਯਦ, ਮੱਜੂਪੁਰਾ, ਸ਼ਾਹਜ਼ਾਦਾਬਾਦ, ਡੱਡੀਆਂ, ਗਾਲਬ, ਜਗਦੇਵਕਲਾਂ, ਬਲ, ਮਾਛੀਵਾਲਾ, ਗਣੀਆਂ ਵਾਲਾ, ਮਾਲੋਵਾਲ, ਠੱਕਾ ਕਲਾਂ, ਦਰੀਆਂ ਮੂਸਾ, ਕੋਟ ਗੁਰਬਖਸ਼ ਅਤੇ ਦਯਾਲਬਿੜੰਗ ਵਿੱਚ ਜਮੀਨਾਂ ਹਨ. ਗੁਰਦ੍ਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸੇਵਾਦਾਰ ਹਨ.#ਬਾਹਰਵਾਰ ਉਹ ਅਸਥਾਨ ਭੀ ਹੈ, ਜਿੱਥੇ ਸ਼੍ਰੀ ਗੁਰੂ ਨਾਨਕ ਜੀ ਨੂੰ ਬਾਬਾ ਬੁੱਢਾ ਜੀ ਮਿਲੇ ਸਨ. ਦੇਖੋ, ਬੁੱਢਾ ਬਾਬਾ। ੨. ਦੇਖੋ, ਰਮਦਾਸੀਆ ੧.
ਬਾਬਾ ਬੁੱਢਾ ਜੀ ਦੀ ਵੰਸ਼ ਦੇ. ਦੇਖੋ, ਰਮਦਾਸ। ੨. ਦੇਖੋ, ਰਾਮਦਾਸਕੇ.
ਲਖਮੀਰ ਸਾਧ ਦਾ ਚੇਲਾ ਰਮਦਾਸ, ਜੋ ਜੁਲਾਹੇ ਦਾ ਕੰਮ ਕਰਦਾ ਸੀ. ਇਸ ਦੀ ਸੰਪ੍ਰਦਾਯ ਦੇ ਜੁਲਾਹੇ ਰਮਦਾਸੀਏ ਪ੍ਰਸਿੱਧ ਹਨ। ੨. ਬਾਬਾ ਬੁੱਢਾ ਜੀ ਦੀ ਵੰਸ਼ ਦਾ. ਰਮਦਾਸ ਪਿੰਡ ਕਰਕੇ ਇਹ ਸੰਗ੍ਯਾ ਹੈ। ੩. ਦੇਖੋ, ਰਵਦਾਸੀਆ.