Meanings of Punjabi words starting from ਅ

ਕ੍ਰਿ. ਵਿ- ਆਕੇ. ਆਕਰ. "ਭਾਂਡੈ ਭਾਉ ਪਵੈ ਤਿਤੁ ਅਈਆ." (ਬਿਲਾ ਅਃ ਮਃ ੪)


ਸੰ. ਅਯੰ. ਸਰਵ- ਇਹ. ਏਹ. ਯਹ। ੨. ਇਸ ਨੂੰ. ਭਾਵ- ਇਸ ਜਗਤ ਨੂੰ. "ਅਈਏ ਮਈਏ ਏਕ ਆਨ ਜੀਉ." (ਧਨਾ ਨਾਮਦੇਵ) ਇਸ ਸੰਸਾਰ ਨੂੰ ਅਤੇ ਮੇਰੇ ਤਾਂਈ ਇੱਕਰੂਪ ਮਨ ਵਿੱਚ ਲਿਆ (ਵਸਾ)¹


ਆਏ ਦਾ ਸੰਖੇਪ. "ਮਿਲਕੈ ਬਹੁ ਸਤ੍ਰ ਅਏ." (ਗੁਪ੍ਰਸੂ) ੨. ਸੰ. अये- ਅਯੇ. ਕੋਮਲ ਸੰਬੋਧਨ.


ਸੰ. ईछ्श- ਈਦ੍ਰਿਸ਼ ਵਿ- ਅਜੇਹਾ. ਐਸਾ. "ਅਸ ਸੁੰਦਰ ਨਹਿ ਕੋਊ." (ਸਲੋਹ) ੨. ਕ੍ਰਿ- ਅਸ੍ਤਿ ਹੈ.#"ਬਾਂਹ ਗਹੇ ਕੀ ਲਾਜ ਅਸ." (ਰਾਮਾਵ) ੩ ਸੰਗ੍ਯਾ- ਤਲਾਵਰ. ਦੇਖੋ, ਅਸਿ. "ਸਾਂਗ ਸਰੋਹੀ ਸੈਫ ਅਸ." (ਸਨਾਮਾ) ੪. ਘੋੜਾ. ਦੇਖੋ, ਅਸ਼੍ਵ. "ਅਸਪਤਿ ਗਜਪਤਿ. "(ਤਿਲੰ ਨਾਮਦੇਵ) ੫. ਇੱਕ ਰਾਜੇ ਦਾ ਨਾਉਂ ਦੇਖੋ, ਧੁਨੀ (ੲ). ੬. ਫ਼ਾ. [اش] ਅਸ਼. ਸਰਵ- ਉਸ ਦਾ ਦੇ. "ਖ਼ਾਕੇ ਰਾਹਸ਼ ਤੂਤਯਾਏ ਚਸ਼ਮੇ ਮਾਸਤ." (ਜ਼ਿੰਦਗੀ) ਉਸ ਦੇ ਰਾਹ ਦੀ ਧੂੜੀ ਮੇਰੀਆਂ ਅੱਖਾਂ ਦਾ ਸੁਰਮਾ ਹੈ। ੭ ਸੰ. अश्- ਅਸ਼. ਧਾ- ਫੈਲਨਾ. ਪਹੁੰਚਨਾ. ਪ੍ਰਾਪਤ ਕਰਨਾ, ਜਮਾ ਕਰਨਾ, ਭੋਗਣਾ, ਖਾਣਾ. ਇਸੇ ਧਾਤੁ ਤੋਂ ਰਾਸ਼ੀ, ਅਸ਼ਨ. ਅਸ਼੍ਵ ਆਦਿ ਸ਼ਬਦ ਬਣਦੇ ਹਨ। ੮. ਸੰ. अस्- ਅਸ੍‌. ਧਾ- ਜਾਣਾ, ਚਮਕਣਾ, ਲੈਣਾ, ਹੋਣਾ, ਫੈਂਕਣਾ, ਛੱਡਣਾ, ਰੋਕਣਾ, ਨਿਕਾਲਣਾ, ਰੱਖਣਾ, ਕੱਟਣਾ, ਹਿੱਸੇ ਕਰਨਾ, ਮਿਲਾਉਣਾ. ਇਸੇ ਧਾਤੁ ਤੋਂ ਅਸਿ, ਅਸੁ, ਅਸੁਰ ਆਦਿ ਸ਼ਬਦ ਬਣਦੇ ਹਨ.


ਸੰ. ਅਸਹ੍ਯ. ਵਿ- ਜੋ ਸਹਾਰਿਆ ਨਾ ਜਾਵੇ. ਜੋ ਬਰਦਾਸ਼ਤ ਨਾ ਹੋਸਕੇ. "ਅਸਹ ਦੁੱਖ ਭੋਗਤ ਬਿਲਲਾਵੈ." (ਗੁਪ੍ਰਸੂ)


ਅ਼. [اشہد] ਸ਼ਹਾਦਤ ਦਾ. "ਕਲਮਾ ਅਸ਼ਹਦ ਆਖਕੈ." (ਮਗੋ) ਸ਼ਹਾਦਤ ਦਾ ਕਲਮਾ ਕਹਿਕੇ.


ਸਾਹ਼ਿਬ ਦਾ ਬਹੁ ਵਚਨ। ੨. ਇਸਲਾਮ ਦੀਆਂ ਕਿਤਾਬਾਂ ਵਿੱਚ ਹਜਰਤ ਮੁਹ਼ੰਮਦ ਦੇ ਦੋਸਤਾਂ ਲਈ ਅਸਹਾਬ ਸ਼ਬਦ ਆਉਂਦਾ ਹੈ.


ਫ਼ਾ. [اشک] ਸੰਗ੍ਯਾ- ਅਸ਼੍ਰ. ਅੰਝੂ. ਹੰਝੂ. ਅੱਥਰੂ. "ਅਸ਼ਕ ਜਾਰੀ ਸੁਰਪਤਿ ਨੋਜ਼ੀਕ ਬੁਰਦਸ਼." (ਸਲੋਹ) ਅੰਝੂ ਵਹਿੰਦੇ ਇੰਦ੍ਰ ਪਾਸ ਲੈ ਗਏ.


ਸੰ. ਅਸ਼ਕਤ. ਵਿ- ਸ਼ਕਤਿ (ਬਲ) ਰਹਿਤ. ਕਮਜ਼ੋਰ. ਅਸਮਰਥ. "ਤਿੰਹ ਅਸ਼ਕਤ ਲਖ ਵਾਕ ਅਲਾਵਾ." (ਗੁਪ੍ਰਸੂ) ੨. ਸੰ. ਅਸਕਤ. ਵਿ- ਬੰਧਨ ਰਹਿਤ. ਆਜ਼ਾਦ. ਮੁਕਤ। ੩. ਸੰ. ਆਸਕਤ ਵਿ- ਮੋਹਿਤ. ਆਸ਼ਕ. "ਸੁ ਸਪਤ ਕਾਂਡਣੋ ਕਥ੍ਯੋ ਅਸਕਤ ਲੋਕ ਹਨਐਰਹ੍ਯੋ." (ਬ੍ਰਹਮਾਵ) ਵਾਲਮੀਕਿ ਨੇ ਸੱਤ ਕਾਂਡਾਂ ਨੂੰ ਕਥਿਆ (ਭਾਵ- ਸੱਤ ਕਾਂਡਾਂ ਵਾਲਾ ਰਾਮਾਯਣ ਰਚਿਆ), ਜਿਸ ਨੂੰ ਪੜ੍ਹਕੇ ਲੋਕ ਮੋਹਿਤ ਹੋ ਗਏ.