Meanings of Punjabi words starting from ਕ

ਸੰ. ਸੰਗ੍ਯਾ- ਹੱਦ. ਸੀਮਾ। ੨. ਦਿਸ਼ਾ. ਤਰਫ਼। ੩. ਅਠਾਰਾਂ ਪਲ ਦਾ ਸਮਾਂ. ਸੁਸ਼੍ਰੁਤ- ਸੰਹਿਤਾ ਅਨੁਸਾਰ ਪੰਦ੍ਰਾਂ ਨਿਮੇਸ (ਨਿਮਖ) ਦੀ ਅਤੇ ਵਿਸਨੁਪੁਰਾਣ ਦੇ ਮਤ ਅਠਾਰਾਂ ਨਿਮੇਸ ਦੀ ਕਾਸ੍ਠਾ ਹੈ। ੪. ਦਕ੍ਸ਼੍‍ ਦੀ ਇੱਕ ਬੇਟੀ, ਜੋ ਕਸ਼੍ਯਪ ਦੀ ਇਸਤ੍ਰੀ ਸੀ। ੫. ਇਸਥਿਤੀ. ਕ਼ਾਇਮੀ.


ਸੰ. ਕਰ੍ਸਣ. ਕ੍ਰਿ- ਖਿੱਚਣਾ। ੨. ਖਿੱਚਕੇ ਬੰਨ੍ਹਣਾ। ੩. ਦਬਾਉਣਾ. ਠੋਕਣਾ। ੪. ਘੀ ਵਿੱਚ ਭੁੰਨਕੇ ਪਾਣੀ ਖ਼ੁਸ਼ਕ ਕਰਨਾ।


ਵਿ- ਕਸਿਤ. ਕਸਿਆ ਹੋਇਆ। ੨. ਸ਼ਸਤ੍ਰਨਾਮਮਾਲਾ ਵਿੱਚ ਕਿਸੇ ਅਞਾਣ ਲਿਖਾਰੀ ਨੇ "ਹਸਤ" ਦੀ ਥਾਂ ਕਸਤ ਲਿਖ ਦਿੱਤਾ ਹੈ. "ਕਸਤ ਕਰੀਕਰ ਪ੍ਰਿਥਮ ਕਹਿ ਪੁਨ ਅਰਿ ਸਬਦ ਸੁਨਾਇ." ਅਸਲ ਪਾਠ ਹੈ- "ਹਸਤ ਕਰੀਕਰ ਪ੍ਰਿਥਮ ਕਹਿ." ਹਸ੍ਤਅਰਿ ਅਤੇ ਕਰੀਕਰਅਰਿ ਨਾਮ ਖੜਗ ਦੇ ਹਨ, ਜੋ ਹਾਥੀ ਦੀ ਸੁੰਡ ਨੂੰ ਕੱਟ ਦਿੰਦਾ ਹੈ.


ਸੰ. कस्तूरी मृग, कस्तुरिका, कस्तुरी ਇੱਕ ਜਾਤਿ ਦਾ ਮ੍ਰਿਗ, ਜਿਸ ਦੀ ਨਾਭਿ ਵਿੱਚੋਂ ਸੁਗੰਧ ਵਾਲਾ ਦ੍ਰਵ੍ਯ (ਪਦਾਰਥ) ਕਸ੍ਤੂਰੀ ਨਿਕਲਦਾ ਹੈ. Musk- deer.#ਇਹ ਚਿੰਕਾਰੇ ਨਾਲੋਂ ਛੋਟਾ ਹੁੰਦਾ ਹੈ, ਅਰ ਠੰਢੇ ਅਸਥਾਨਾਂ ਵਿੱਚ ਰਹਿੰਦਾ ਹੈ, ਖਾਸ ਕਰਕੇ ਉੱਚੇ ਪਹਾੜਾਂ ਤੇ ਮਿਲਦਾ ਹੈ. ਕਸਤੂਰੀ ਦੀ ਤਾਸੀਰ ਗਰਮ ਤਰ ਹੈ. ਇਹ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. L. Moschus Moschiferus.#ਕਵਿ ਲਿਖਦੇ ਹਨ ਕਿ ਮ੍ਰਿਗ ਆਪਣੀ ਨਾਭਿ ਵਿੱਚ ਇਸਥਿਤ ਕਸਤੂਰੀ (ਕਸ੍ਤੂਰਿਕਾ) ਦੀ ਸੁਗੰਧ ਤੇ ਮੋਹਿਤ ਹੋਕੇ ਭੁਲੇਖੇ ਨਾਲ ਜਾਣਦਾ ਹੈ ਕਿ ਇਹ ਸੁਗੰਧ ਜੰਗਲ ਵਿੱਚੋਂ ਆ ਰਹੀ ਹੈ, ਅਤੇ ਢੂੰਡਦਾ ਢੂੰਡਦਾ ਥਕ ਜਾਂਦਾ ਹੈ. ਇਹ ਦ੍ਰਿਸ੍ਟਾਂਤ ਉਨ੍ਹਾਂ ਉੱਪਰ ਘਟਦਾ ਹੈ, ਜੋ ਆਤਮਾ ਨੂੰ ਆਨੰਦਰੂਪ ਨਾ ਜਾਣਕੇ, ਵਿਸਿਆਂ ਵਿੱਚ ਆਨੰਦ ਢੂੰਡਦੇ ਹਨ. "ਜਿਉ ਕਸਤੂਰੀ ਮਿਰਗੁ ਨ ਜਾਣੈ." (ਵਾਰ ਸੋਰ ਮਃ ੩) "ਕਸਤੂਰਿ ਕੁੰਗੂ ਅਗਰੁ ਚੰਦਨ." (ਸ੍ਰੀ ਮਃ ੧)