Meanings of Punjabi words starting from ਘ

happening, incidence


decreasing, diminishing; same as ਘੱਟ


to have something lessened/decreased


ਸੰ. ਸੰਗ੍ਯਾ- ਮੇਘਾਂ ਦਾ ਸਮੁਦਾਯ. ਮੇਘਮਾਲਾ. "ਦਹ ਦਿਸ ਛਤ੍ਰ ਮੇਘਘਟਾ." (ਸੋਰ ਮਃ ੫) ੨. ਦੇਖੋ, ਘਟਣਾ। ੩. ਦੇਖੋ, ਘੱਟਾ.


ਕ੍ਰਿ- ਕਮ ਕਰਨਾ. ਘੱਟ ਕਰਨਾ। ੨. ਨਿਰਾਦਰ ਕਰਨਾ. ਮਨ ਡੇਗਣਾ। ੩. ਗਣਿਤ- ਵਿਦ੍ਯਾ ਅਨੁਸਾਰ ਕਿਸੇ ਗਿਣਤੀ ਵਿੱਚੋਂ ਅੰਗਾਂ ਦਾ ਘੱਟ ਕਰਨਾ. ਮੁਨਫ਼ੀ (minus) ਕਰਨ ਦੀ ਕ੍ਰਿਯਾ.


ਵਿ- ਘੜੇ ਦਾ. ਘੜੇ ਨਾਲ ਸੰਬੰਧਿਤ. "ਜਿਉ ਜਲ ਘਟਾਊ ਚੰਦ੍ਰਮਾ." (ਵਾਰ ਮਾਰੂ ੨. ਮਃ ੫) ਘੜੇ ਦੇ ਜਲ ਵਿੱਚ ਜੈਸੇ ਚੰਦ੍ਰਮਾ ਦਾ ਪ੍ਰਤਿਬਿੰਬ। ੨. ਘਟਾਉਣ ਵਾਲਾ। ੩. ਘੜੀ ਦਾ ਪ੍ਰਮਾਣ. "ਸੁਖ ਘਟਾਊ ਡੂਇ." (ਵਾਰ ਮਾਰੂ ੨. ਮਃ ੫) ਸੁਖ ਦੋ ਘੜੀਮਾਤ੍ਰ ਹੈ.


ਘਟਾ- ਕਮਾਨ. ਸੰਗ੍ਯਾ- ਇੰਦ੍ਰਧਨੁਸ. "ਘਟਾਕਬਾਨ ਉੱਭੀਯੰ." (ਗ੍ਯਾਨ) ਇੰਦ੍ਰਧਨੁਖ ਜੇਹੀ ਉੱਚੀ ਕਲਗੀ ਹੈ.


ਸੰਗ੍ਯਾ- ਘੜੇ ਦੇ ਅੰਦਰ ਆਇਆ ਆਕਾਸ਼. ਘੜੇ ਅੰਦਰ ਦੀ ਪੁਲਾੜ। ੨. ਭਾਵ- ਜੀਵਾਤਮਾ.


ਸੰਗ੍ਯਾ- ਗਰਦ. ਧੂੜਿ.