Meanings of Punjabi words starting from ਦ

ਫ਼ਾ. [دسترخوان] ਸੰਗ੍ਯਾ- ਉਹ ਚਾਦਰ, ਜਿਸ ਤੇ ਭੋਜਨ ਪਰੋਸਿਆ ਜਾਵੇ.


dining table; table-cloth for dining table; food laid on it; also ਦਸਤਰਖ਼ਾਨ


to spread (cover or food) on a table; to lay food on dining table


ਫ਼ਾ. [دسترواں] ਹੱਥ ਟਿਕਾਉਣ ਦੀ ਕ੍ਰਿਯਾ. ਤੀਰ ਬੰਦੂਕ ਆਦਿ ਦੇ ਨਿਸ਼ਾਨੇ ਦਾ ਅਭ੍ਯਾਸ.


ਸੰਗ੍ਯਾ- ਲੋਹੇ ਦਾ ਦਸ੍ਤਾਨਾ. "ਫੁਟੰਤ ਜਿਰਹਿ ਦਸਤਰਾਗ." (ਕਲਕੀ)


to suffer from loose motions or diarrhoea


ਫ਼ਾ. [دستہ] ਦਸ੍ਤਾ. ਸੰਗ੍ਯਾ- ਕ਼ਬਜਾ. ਮੁੱਠਾ. ਹੱਥਾ। ੨. ਟੋਲਾ. ਗਰੋਹ. ਝੁੰਡ। ੩. ਸੋਟਾ. ਡੰਡਾ। ੪. ਕਾਗ਼ਜ ਦੇ ਚੌਬੀਹ ਤਾਉ ਦਾ ਗੱਠਾ.


ਫ਼ਾ. [دستانہ] ਸੰਗ੍ਯਾ- ਹੱਥ ਪੁਰ ਪਹਿਰਣ ਦਾ ਵਸਤ੍ਰ। ੨. ਤਲਵਾਰ ਦਾ ਤਾੜੀਦਾਰ ਕਬਜਾ, ਜੋ ਹੱਥ ਦੀ ਰਖ੍ਯਾ ਕਰਦਾ ਹੈ.


gloves; pair of gloves


ਫ਼ਾ. [دستار] ਸੰਗ੍ਯਾ- ਪੱਗ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਸਜਾਉਣੀ ਹੈ.