Meanings of Punjabi words starting from ਬ

ਵਸ਼ ਚਲਦਾ। ੨. ਦੇਖੋ, ਬਿਸਾਤ.


ਦੇਖੋ, ਬਿਸਾਤੀ.


ਵਸਾਇਆ. ਠਹਿਰਾਇਆ. "ਰਿਦਿ ਸ਼ਬਦ ਬਸਾਯਉ." (ਸਵੈਯੇ ਮਃ ੫. ਕੇ) ੨. ਆਬਾਦ ਕੀਤਾ। ੩. ਵਸ ਚੱਲਿਆ.


ਸੰਗ੍ਯਾ- ਮਸਾਲੇ ਨਾਲ ਮਿਲਿਆ ਹਲਦੀ ਦਾ ਚੂਰਣ, ਜੋ ਦਾਲ ਤਰਕਾਰੀ ਵਿੱਚ ਪੀਲਾ ਰੰਗ ਕਰਨ ਲਈ ਪਾਈਦਾ ਹੈ. "ਪਹਿਤੀ ਬਿਖੈ ਬਸਾਰ ਨ ਡਾਰੈਂ." (ਚਰਿਤ੍ਰ ੨੬੬) ਸੰ. ਵੇਸਵਾਰ. ਲੂਣ ਮਿਰਚ ਧਨੀਆ ਆਦਿ ਮਸਾਲੇ ਦਾ ਚੂਰਣ.


ਅ਼. [بشارت] ਬਸ਼ਾਰਤ. ਸੰਗ੍ਯਾ- ਖ਼ੁਸ਼ਖ਼ਬਰੀ। ੨. ਅ਼. [بصارت] ਬਸਾਰਤ. ਬੀਨਾਈ. ਦੇਖਣ ਦੀ ਸਾਮਰਥ.


ਵਸ ਰਹੇ. "ਘਟਿ ਘਟਿ ਅੰਤਰਿ ਤੁਮਹਿ ਬਸਾਰੇ." (ਸੂਹੀ ਮਃ ੫)


ਵਸਕੇ. ਨਿਵਾਸ ਕਰਕੇ। ੨. ਸੰ. ਵਸ਼੍ਯ. ਵਿ- ਕਾਬੂ ਵਸ਼ ਵਿੱਚ ਆਇਆ. "ਮਾਈ ਮਨ ਮੇਰੋ ਬਸਿ ਨਾਹਿ." (ਸੋਰ ਮਃ ੯) "ਕਾਮੁ ਕ੍ਰੋਧੁ ਮੋਹ ਬਸਿ ਪ੍ਰਾਨੀ." (ਗਉ ਮਃ ੯) ੩. ਦੇਖੋ, ਵਸੀ। ੪. ਦੇਖੋ, ਬਸਿਰਸਿ.


ਸੰ. ਵਸ਼ਿਸ੍ਟ ਜਿਸ ਨੇ ਇੰਦ੍ਰਿਯ ਅਤ੍ਯੱਤ ਵਸ਼ ਕਰ ਲਏ ਹਨ, ਐਸਾ ਮੁਨਿ. ਇਹ ਵੈਦਿਕ ਰਿਖੀ; ਰਿਗਵੇਦ ਦੇ ਕਈ ਮੰਤ੍ਰਾਂ ਦਾ ਕਰਤਾ ਹੈ. ਉਰਵਸ਼ੀ ਅਪਸਰਾ ਨੂੰ ਦੇਖਕੇ ਮਿਤ੍ਰਾਵਰੁਣ ਦਾ ਵੀਰਯ ਪਾਤ ਹੋਣ ਪੁਰ ਪ੍ਰਿਥਿਵੀ ਤੋਂ ਇਸ ਦੀ ਉਤਪੱਤੀ ਲਿਖੀ ਹੈ. ਇਹ ਨਿਮਿ ਰਾਜਾ ਦਾ ਪੁਰੋਹਿਤ, ਰਾਮਚੰਦ੍ਰ ਜੀ ਦਾ ਗੁਰੂ ਅਤੇ ਵੇਦਾਂਤ ਦਾ ਪ੍ਰਚਾਰਕ ਹੋਇਆ ਹੈ. ਇਹ ਵਿਸ਼੍ਵਾਮਿਤ੍ਰ ਰਿਖੀ ਦਾ, ਜੋ ਕ੍ਸ਼੍‍ਤ੍ਰੀ ਤੋਂ ਬ੍ਰਾਹਮਣ ਪਦਵੀ ਨੂੰ ਪਹੁਚਿਆ ਸੀ. ਵਡਾ ਵਿਰੋਧੀ. ਵਸ਼ਿਸ੍ਠ ਦੀ ਇਸਤ੍ਰੀ ਅਰੁੰਧਤੀ ਸੀਤਾ ਦੀ ਸਹੇਲੀ ਸੀ. ਦੇਖੋ, ਵਿਸ਼੍ਵਾਮਿਤ੍ਰ ਅਤੇ ਬਿਆਸ ੨. "ਗੁਰਮੁਖਿ ਬਸਿਸਟ ਹਰਿਉਪਦੇਸ ਸੁਣਾਈ." (ਵਾਰ ਵਡ ਮਃ ੪)