Meanings of Punjabi words starting from ਮ

ਦੇਖੋ, ਮਸਟ.


ਪ੍ਰਾ. ਮਸ੍ਟਿ. ਸੰਗ੍ਯਾ- ਖ਼ਾਮੋਸ਼ੀ. ਨਾ ਬੋਲਣ ਦਾ ਭਾਵ. "ਮਿਲੈ ਅਸੰਤੁ, ਮਸਟਿ ਕਰਿ ਰਹੀਐ." (ਗੌਂਡ ਕਬੀਰ)਼


ਫ਼ਾ. [مست] ਮਸ੍ਤ ਵਿ- ਨਸ਼ੇ, ਪ੍ਰੇਮ ਅਥਵਾ ਅਭਿਮਾਨ ਵਿੱਚ ਮਤਵਾਲਾ. "ਗਰੀਬ ਮਸਤ ਸਭੁ ਲੋਕੁ ਸਿਧਾਸੀ." (ਮਃ ੫. ਵਾਰ ਮਾਰੂ ੨) ਹੰਕਾਰੀ ਅਤੇ ਗਰੀਬ। ੨. ਮਸ੍ਤਕ (ਮੱਥੇ) ਦਾ ਸੰਖੇਪ. "ਮਸਤ ਪੁਨੀਤ ਸੰਤਧੂਰਾਵਾ." (ਸਾਰ ਮਃ ੫); ਦੇਖੋ, ਮਸਤ.


ਦੇਖੋ, ਮੱਥਾ ਸੁੰਘਣਾ.


ਸਿਰ ਦਾ ਮਾਨ। ੨. ਮਸ੍ਤਕਮਣਿ. ਸਿਰ ਨੂੰ ਸ਼ੋਭਾ ਦੇਣ ਵਾਲਾ ਰਤਨ. ਚੂੜਾਮਣਿ. "ਹਰਿ ਮਸਤਕਮਾਣਾ ਰਾਮ." (ਬਿਲਾ ਛੰਤ ਮਃ ੪)


ਮਸ੍ਤਕ ਕਰਕੇ। ੨. ਮੱਥੇ ਪੁਰ. "ਧੂਰਿ ਸਤੰਨ ਕੀ ਮਸਤਕਿ ਲਾਇ." (ਰਾਮ ਮਃ ੫) "ਮਸਤਕਿ ਹੋਵੈ ਲਿਖਿਆ." (ਮਃ ੫. ਵਾਰ ਗਉ ੨)


ਦੇਖੋ, ਮਸਤਕਮਾਣਾ. "ਮਸਤਕਿਮਣੀ ਪ੍ਰੀਤਿ ਬਹੁ ਪ੍ਰਗਟੀ." (ਆਸਾ ਛੰਤ ਮਃ ੪)