Meanings of Punjabi words starting from ਯ

ਅ਼. [یزیِد] ਉੱਮੀਯਾ ਖ਼ਾਨਦਾਨ ਦੇ ਤਿੰਨ ਖ਼ਲੀਫ਼ੇ ਇਸ ਨਾਮ ਦੇ ਹੋਏ ਹਨ, ਜਿਨ੍ਹਾਂ ਵਿੱਚੋਂ ਪਹਿਲੇ ਨੇ¹ ਇਮਾਮ ਹੁਸੈਨ ਨੂੰ ਕਰਬਲਾ ਦੇ ਮੁਕਾਮ ਕਤਲ ਕਰਵਾਇਆ ਸੀ. ਦੇਖੋ, ਹੁਸੈਨ। ੨. ਵਿ- ਸ਼ਰੀਰ. ਖੋਟਾ। ੩. ਬੇਰਹ਼ਮ. ਨਿਰਦਯ.


ਦੇਖੋ, ਵੇਦ.


ਸੰ. यत. ਧਾ- ਨਿਸ਼ਚਾ ਕਰਨਾ, ਜਤਨ ਕਰਨਾ, ਦੁੱਖ ਦੇਣਾ, ਦੰਡ ਦੇਣਾ, ਹੁਕਮ ਕਰਨਾ, ਏਕਤ੍ਰ ਕਰਨਾ, ਮਿਹਨਤ ਕਰਨਾ, ਰੋਕਣਾ, ਵਾਪਿਸ ਦੇਣਾ, ਸ੍ਵੱਛ ਕਰਨਾ। ੨. ਵ੍ਯ- ਜੋ. ਜਿਤਨਾ। ੩. ਸੰਗ੍ਯਾ- ਰੋਕਣ (ਨਿਗ੍ਰਹ) ਦੀ ਕ੍ਰਿਯਾ. ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਵਰਜਣ ਦਾ ਭਾਵ। ੪. ਵਿ- ਰੋਕਿਆ. ਵਰਜਿਆ। ੫. ਵ੍ਯ- ਯਤਃ (यतस्). ਜਿਸ ਸੇ. ਜਿਸ ਲਿਯੇ। ੬. ਕਿਉਂਕਿ.


ਦੇਖੋ, ਯਤ ੫. ਅਤੇ ੬.


ਸੰ. यत्न. ਸੰਗ੍ਯਾ- ਜਤਨ. ਉਪਾਯ. ਕੋਸ਼ਿਸ਼


ਦੇਖੋ, ਵੈਰਾਗ.


ਸੰ. ਸੰਗ੍ਯਾ- ਮੁਕ੍ਤਿ ਵਾਸਤੇ ਯਤਨ ਕਰਨ ਵਾਲਾ, ਸਾਧੁ। ੨. ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣ ਵਾਲਾ ਅਭਿਆਸੀ। ੩. ਛੰਦਪਾਠ ਵਿੱਚ ਜ਼ਬਾਨ ਦੇ ਰੁਕਣ ਦਾ ਅਸਥਾਨ, ਪਾਠ ਦਾ ਠਹਿਰਾਉ. ਵਿਸ਼੍ਰਾਮ. ਜੈਸੇ ਦੋਹਾ ਛੰਦ ਦੀ ਪਹਿਲੀ ਯਤਿ ਤੇਰਾਂ ਮਾਤ੍ਰਾ ਪੁਰ ਹੈ ਅਰ ਅਨੰਗਸ਼ੇਖਰ ਦੀ ਯਤਿ ਅੱਠ ਅੱਠ ਅੱਖਰਾਂ ਤੇ ਹੈ, ਆਦਿ.


ਜਤੀ. यतिन्. ਦੇਖੋ, ਯਤਿ.


ਅ਼. [یتیم] ਜੋ ਯਤਮ (ਮਾਂ ਬਾਪ ਰਹਿਤ) ਹੈ. ਮਹਿੱਟਰ. ਅਨਾਥ. ਦੇਖੋ, ਅਤੀਮ.


ਯਤੀਮਾਂ (ਮਹਿੱਟਰਾਂ) ਦੇ ਰਹਿਣ ਦਾ ਘਰ. ਅਨਾਥਾਲਯ (orphanage)


ਅ਼. [یتائے] ਫ਼ਾ. [یتیماں] ਯਤੀਮ ਦਾ ਬਹੁਵਚਨ. ਦੇਖੋ, ਅਤੀਮ.