Meanings of Punjabi words starting from ਫ਼

ਅ਼. [فُرقان] ਸੰਗ੍ਯਾ- ਕ਼ੁਰਾਨ. ਮੁਸਲਮਾਨਾਂ ਦਾ ਧਰਮਪੁਸ੍ਤਕ। ੨. ਕੁਰਾਨ ਦੀ ਪਚੀਹਵੀਂ ਸੂਰਤ। ੩. ਵਿਭਾਗ. ਖੰਡ਼ ਹਿੱਸਾ। ੪. ਫ਼ਤੇ. ਜਿੱਤ.


ਯੂ. [فیلقوُس] ਸ਼ਾਹ ਸਿਕੰਦਰ ਦਾ ਪਿਤਾ. ਦੇਖੋ, ਸਿਕੰਦਰ ੧.


ਅ਼. [فوفل] ਸੰ. ਪੂਗਫਲ ਸੁਪਾਰੀ ਦਾ ਫਲ. "ਚਿੱਤਮਿਤਾਲੇ ਫੋਫਲੇ." (ਭਾਗੁ) ਦੇਖੋ, ਪੋਪਲ ੩.


ਅ਼. [فوَق] ਸੰਗ੍ਯਾ- ਵਿਸ਼ੇਸਤਾ। ੨. ਕ੍ਰਿ. ਵਿ- ਉੱਪਰ.


ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ.


ਫ਼ਾ. [فوَجدار] ਸੰਗ੍ਯਾ- ਸੈਨਾਪਤਿ. ਫੌਜ ਦਾ ਸਰਦਾਰ। ੨. ਮੁਗਲ ਬਾਦਸ਼ਾਹਾਂ ਵੇਲੇ ਇੱਕ ਖਾਸ ਅਹੁਦਾ, ਜੋ ਸੂਬੇ ਦੀ ਸਾਰੀ ਫੌਜ ਦਾ ਪ੍ਰਧਾਨ ਅਹੁਦੇਦਾਰ ਹੁੰਦਾ ਸੀ. ਹਰੇਕ ਸੂਬੇ ਵਿੱਚ ਇੱਕ ਸੂਬਹਦਾਰ ਅਤੇ ਇੱਕ ਫ਼ੌਜਦਾਰ ਹੋਇਆ ਕਰਦਾ ਸੀ.


ਫ਼ਾ. [فوَجداری] ਸੰਗ੍ਯਾ ਫ਼ੌਜ ਰੱਖਣ ਦੀ ਕ੍ਰਿਯਾ। ੨. ਲੜਾਈ. ਦੰਗਾ। ੩. ਹੁਕੂਮਤ ਫ਼ੌਜ ਨਾਲ ਪ੍ਰਜਾ ਨੂੰ ਤਾੜਨ ਦਾ ਅਧਿਕਾਰ। ੪. ਫ਼ੌਜਦਾਰ ਦੀ ਕ੍ਰਿਯਾ ਅਤੇ ਪਦਵੀ. ਦੇਖੋ, ਫੌਜਦਾਰ ੨.


ਅ਼. [فوَت] ਵਿ- ਮੋਇਆ. ਨਸ੍ਟ। ੨. ਗੁੰਮ ਹੋਇਆ। ੩. ਸੰਗ੍ਯਾ- ਮਰਨਾ.


ਅ਼. [فوَرن] ਕ੍ਰਿ. ਵਿ- ਤੁਰੰਤ. ਛੇਤੀ. ਚਟਪਟ. ਝੱਟ.