Meanings of Punjabi words starting from ਆ

ਕ੍ਰਿ. - ਕਹਿਣਾ. ਬੋਲਣਾ. ਕਥਨ। ੨. ਰਾਗ ਦਾ ਸਰੂਪ ਸਰਗਮ ਨਾਲ ਕ਼ਾਇਮ ਕਰਨਾ। ੩. ਸੁਰਾਂ ਦਾ ਪ੍ਰਸ੍ਤਾਰ (ਫੈਲਾਉ) ਕਰਨਾ.


ਆਲਾਪ ਕਰਕੇ. ਸੰਗੀਤ ਅਨੁਸਾਰ ਰਾਗ ਦਾ ਸਰੂਪ ਬੰਨ੍ਹਕੇ.


ਦੇਖੋ, ਅਲਾਉੱਦੀਨ.


ਵਿ- ਆਲਯਵੰਤ. ਘਰ ਵਾਲਾ. ਮਕਾਨ ਦਾ ਮਾਲਿਕ. "ਆਲਾਵੰਤੀ ਇਹੁ ਭ੍ਰਮ ਜੋਹੈ." (ਮਲਾ ਨਾਮਦੇਵ) ਇਸ ਮੰਦਿਰ ਦੇ ਮਾਲਿਕਾਂ ਨੂੰ ਇਹ ਭਰਮ ਹੋ ਰਹਿਆ ਹੈ ਕਿ ਸ਼ੂਦ੍ਰ ਦਾ ਅਧਿਕਾਰ ਦੇਵਪੂਜਨ ਵਿੱਚ ਨਹੀਂ.


ਆਲਯਵੰਤੀਂ. ਘਰ ਵਾਲਿਆਂ ਨੂੰ. ਦੇਖੋ, ਆਲਾਵੰਤ.


ਸੰਗ੍ਯਾ- ਆਲਯ (ਘਰ) ਦੇ. "ਮਨ ਲਗਾ ਆਲਿ ਜੰਜਾਲ." (ਸ੍ਰੀ ਮਃ ੪. ਪਹਿਰੇ) ੨. ਸੰ. ਆਲੀ. ਸਖੀ. ਸਹੇਲੀ। ੩. ਪੰਕਤਿ. ਕਤਾਰ. ਸ਼੍ਰੇਣੀ.


ਦੇਖੋ, ਆਲਮ.


ਸੰ. त्र्पालिङ्गन. ਸੰਗ੍ਯਾ- ਛਾਤੀ ਨਾਲ ਲਾਉਣ ਦੀ ਕ੍ਰਿਯਾ. ਅੰਗ ਨਾਲ ਲਾਉਣਾ.


ਸੰ. ਸੰਗ੍ਯਾ- ਸਖੀ. ਸਹੇਲੀ। ੨. ਕਤਾਰ. ਪੰਕਤਿ. ੩. ਅ਼. [عالی] ਆ਼ਲੀ. ਵਿ- ਵਡਾ. ਉੱਚਾ। ੪. ਸ਼੍ਰੇਸ੍ਠ. ਉੱਤਮ। ੫. ਭਾਈ ਸੰਤੋਖ ਸਿੰਘ ਨੇ ਸਿੰਧੀ ਆਲੋ (ਗਿੱਲੇ) ਦੀ ਥਾਂ ਆਲੀ ਇਸਤ੍ਰੀ (ਸ੍‍ਤ੍ਰੀ) ਲਿੰਗ ਵਰਤਿਆ ਹੈ. "ਉਰ ਸੁਲਗਤ ਲਕਰੀ ਜਿਮਿ ਆਲੀ." (ਗੁਪ੍ਰਸੂ) ਦੇਖੋ, ਆਲੋ.


ਇਹ ਸੱਜਨ ਸਲੌਦੀ ਪਿੰਡ ਦਾ ਵਸਨੀਕ ਆਪਣੇ ਭਾਈ ਮਾਲੀ ਸਿੰਘ ਸਮੇਤ ਸਰਹਿੰਦ ਦੇ ਸੂਬੇ ਵਜ਼ੀਰ ਖ਼ਾਨ ਪਾਸ ਨੌਕਰ ਸੀ. ਜਦ ਬੰਦਾ ਬਹਾਦੁਰ ਖਾਲਸਾਦਲ ਨਾਲ ਪੰਜਾਬ ਪੁੱਜਾ, ਤਦ ਸੂਬੇ ਨੇ ਇਨ੍ਹਾਂ ਨੂੰ ਤਰਕ ਮਾਰੀ. ਇਹ ਆਪਣਾ ਅਪਮਾਨ ਨਾ ਸਹਾਰਦੇ ਹੋਏ ਨੌਕਰੀ ਛੱਡਕੇ ਖਾਲਸਾਦਲ ਨਾਲ ਜਾ ਮਿਲੇ, ਸਰਹਿੰਦ ਫਤੇ ਹੋਣ ਪੁਰ ਆਲੀ ਸਿੰਘ ਸਰਹਿੰਦ ਦਾ ਨਾਇਬ ਸੂਬਾ ਥਾਪਿਆ ਗਿਆ. ਦਿੱਲੀ ਵਿੱਚ ਬੰਦੇ ਬਹਾਦੁਰ ਦੇ ਨਾਲ ਹੀ ਆਲੀ ਸਿੰਘ ਸ਼ਹੀਦ ਹੋਇਆ।


ਸੰ. ਵਿ- ਚੱਟਿਆ ਹੋਇਆ. ਸੜੱਪਿਆ। ੨. ਸੰਗ੍ਯਾ- ਸ਼ਿਕਾਰ ਖੇਡਣ ਵੇਲੇ ਇਉਂ ਲੇਟਣ ਦੀ ਕ੍ਰਿਯਾ, ਜਿਸ ਤੋਂ ਜਾਨਵਰ ਨਿਡਰ ਹੋ ਕੇ ਪਾਸ ਆਜਾਣ.