Meanings of Punjabi words starting from ਘ

ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ.


ਸੰ. ਘ੍ਰਿਤਭਰ, ਘ੍ਰਿਤਪੂਰ. ਇੱਕ ਪ੍ਰਕਾਰ ਦੀ ਮਿਠਾਈ, ਜੋ ਬਹੁਤ ਘੀ ਲਗਕੇ ਬਣਦੀ ਹੈ. ਇਸਦੀ ਸ਼ਕਲ ਸ਼ਹਿਦ ਦੇ ਛੱਤੇ ਜੇਹੀ ਹੁੰਦੀ ਹੈ. "ਘੇਵਰ ਸੇਤ ਸਿਤਾ ਬਹੁ ਪਾਏ." (ਨਾਪ੍ਰ)


ਕ੍ਰਿ. ਵਿ- ਘਾਇਲ (ਜ਼ਖ਼ਮੀ) ਕਰਕੇ. "ਘਾਇਨ ਕੇ ਸੰਗ ਘੈਕੈ." (ਕ੍ਰਿਸਨਾਵ) ੨. ਮਾਰਕੇ. ਘਾਤ ਕਰਕੇ.


ਕ੍ਰਿ- ਘੱਲਣਾ. ਭੇਜਣਾ। ੨. ਘਾਇਲ ਕਰਨਾ.


ਸੰਗ੍ਯਾ- ਆਕਾਸ਼ ਵਿੱਚ ਛਾਈ ਹੋਈ ਗਹਿਰ। ੨. ਨਿੰਦਾ ਦੀ ਚਰਚਾ. ਬਦਨਾਮੀ.