Meanings of Punjabi words starting from ਜ

ਯਮਵਾਹਨ. ਯਮ ਦੀ ਸਵਾਰੀ ਝੋਟਾ. ਦੇਖੋ, ਜਮਬਾਹਣ.


ਜਨਮਨਵਾਰ. ਜੰਮਣ ਦਾ ਸਮਾ। ੨. . ਉਮਰ. ਅਵਸ੍‍ਥਾ. "ਤਿੰਨ ਵੇਸ ਜਮਵਾਰ ਵਿੱਚ." (ਭਾਗੁ) ਬਚਪਨ, ਜੁਆਨੀ, ਬੁਢਾਪਾ ਤਿੰਨ ਵੇਸ.


ਰਾਜਪੂਤਾਂ ਦਾ ਗੋਤ੍ਰ. ਜੰਮੂ ਦਾ ਰਾਜ ਜਮਵਾਲਾਂ ਦਾ ਥਾਪਿਆ ਹੋਇਆ ਹੈ.


ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)


ਕ੍ਰਿ- ਜਨਮ ਕਰਾਉਣਾ. ਪੈਦਾ ਕਰਾਉਣਾ। ੨. ਗਾੜ੍ਹਾ ਕਰਨਾ, ਜੈਸੇ- ਦੁੱਧ ਜਮਾਉਣਾ। ੩. ਮਨ ਵਿੱਚ ਦ੍ਰਿੜ੍ਹ ਵਸਾਉਣਾ। ੪. ਉਤਪੰਨ ਕਰਨਾ. ਉਗਾਉਣਾ.


ਦੇਖੋ, ਜਵਾਯਨ.


ਸਿੰਧੀ. ਦੁੱਧ ਦੀ ਲਾਗ, ਜਿਸ ਨਾਲ ਦੁੱਧ ਜਮਕੇ ਦਹੀਂ ਦੀ ਸ਼ਕਲ ਧਾਰਦਾ ਹੈ। ੨. ਕ੍ਰਿ- ਜਮਾਉਣਾ.