Meanings of Punjabi words starting from ਬ

ਪਿਠਰ ਲੌਹ. ਲੋਹੇ ਦੀ ਦੇਗ. ਹੁਣ ਇਹ ਕੁੰਡੇਦਾਰ ਭਾਂਡਾ ਪਿੱਤਲ ਦਾ ਹੋਇਆ ਕਰਦਾ ਹੈ.


ਸੰਗ੍ਯਾ- ਵਾਟ (ਰਾਹ) ਦਾ ਰਖਵਾਲਾ, ਚੌਕੀਦਾਰ। ੨. ਸੜਕ ਦਾ ਮਹਿਸੂਲ ਉਗਰਾਹੁਣ ਵਾਲਾ। ੩. ਵੰਡਾ. ਭਾਗ. ਛਾਂਦਾ। ੪. ਵਾਟਪਾਟ. ਡਾਕੂ. ਧਾੜਵੀ.


ਵਾਟਪਾਰੋਂ ਕਰਕੇ ਡਾਕੂਆਂ ਦ੍ਵਾਰਾ. "ਬੀਧਾ ਪੰਚ ਬਟਵਾਰਈ." (ਬਿਲਾ ਮਃ ੫)


ਸੰਗ੍ਯਾ- ਵੰਡਾ. ਹਿੱਸਾ. ਭਾਗ। ੨. ਵਾਟਪਾਰ. ਰਸਤੇ ਵਿੱਚ ਲੁੱਟਣ ਵਾਲਾ. ਡਾਕੂ. "ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿਪਇਆ." (ਮਾਰੂ ਮਃ ੪) "ਮੰਨ ਤਰੰਗ ਬਟਵਾਰਾ." (ਗਉ ਕਬੀਰ) ੩. ਵੰਡਾਈ ਕਰਾਉਣ ਵਾਲਾ, ਵੰਡਾਵਾ। ੪. ਬੱਟ ਵਾਰ ਖੇਤ ਦੀ ਵੰਡ.


ਸੰਗ੍ਯਾ- ਵਟਕ. ਗੋਲਾ। ੨. ਗੇਂਦ, "ਭਏ ਦੋਊ ਨੈਨ ਬਟਾ ਨਟ ਕੇ." (ਕ੍ਰਿਸਨਾਵ)


ਸੰਗ੍ਯਾ- ਵਟਕ. ਗੋਲਾ। ੨. ਗੇਂਦ, "ਭਏ ਦੋਊ ਨੈਨ ਬਟਾ ਨਟ ਕੇ." (ਕ੍ਰਿਸਨਾਵ)


ਸੰਗ੍ਯਾ- ਪ੍ਰਤਿ ਬਦਲਾ. ਪਲਟਾ। ੨. ਵੱਟਾ. ਤੋਲਣ ਦਾ ਪੱਥਰ, ਜਾਂ ਧਾਤੁ ਦਾ ਪਿੰਡ। ੩. ਦਾਗ. ਕਲੰਕ. "ਨਹਿ ਬੱਟਾ ਸਿੱਖੀ ਕਉ ਲਾਵੈਂ." (ਗੁਪ੍ਰਸੂ) ੪. ਕਿਸੇ ਵਸਤੁ ਨੂੰ ਵਟਾਉਣ ਵਿੱਚ ਦਿੱਤਾ ਘਾਟਾ.


ਕ੍ਰਿ- ਤਕਸੀਮ ਕਰਾਉਣਾ. ਵੰਡਾਉਣਾ। ਬਦਲਵਾਉਣਾ. ਇੱਕ ਵਸਤੁ ਦੇ ਬਦਲੇ ਦੂਜੀ ਦਾ ਲੈਣਾ.