Meanings of Punjabi words starting from ਮ

ਸੰਗ੍ਯਾ- ਮੋਚ. ਹੱਡੀ ਜਾਂ ਪੱਠੇ ਨੂੰ ਮਰੋੜ ਦੇ ਕਾਰਣ ਹੋਈ ਪੀੜਾ.


ਕ੍ਰਿ- ਮਹਾਨ ਉੱਚ ਹੋਣਾ. ਫੁੱਲ ਜਾਣਾ. ਖ਼ੁਸ਼ ਹੋਣਾ.


"ਸਾਚੁ ਛੋਡਿ ਝੂਠ ਸੰਗਿ ਮਚੈ." (ਸੁਖਮਨੀ) ੨. ਪ੍ਰਜ੍ਵਲਿਤ ਹੋਣਾ. "ਅਗਨਿ ਸਮਾਨ ਮੋਹਿ ਕੋ ਜਾਨੋ, ਤੁਝ ਸਮੀਰ ਤੇ ਮਚੈ ਅਭੰਗ." (ਗੁਪ੍ਰਸੂ) ੩. ਰੌਸ਼ਨ ਹੋਣਾ. ਪ੍ਰਕਾਸ਼ਣਾ. "ਪਰਮਾਨੰਦ ਗੁਰੂਮੁਖਿ ਮਚਾ." (ਸਵੈਯੇ ਮਃ ੪. ਕੇ) ੪. ਰਚਣਾ. ਬਣਾਉਣਾ। ੫. ਭੜਕਣਾ. ਜੋਸ਼ ਵਿੱਚ ਆਉਣਾ.


ਵਿ- ਮ (ਨਾ) ਚਲਣ ਵਾਲਾ. ਜੋ ਬੈਠਾ ਰਹਿਂਦਾ ਹੈ. ਕੰਮ ਤੋਂ ਟਲਣ ਵਾਲਾ. ਕੰਮਚੋਰਟਾ.