Meanings of Punjabi words starting from ਸ

ਮਾਂਟਗੁਮਰੀ ਦੇ ਜਿਲੇ ਤਸੀਲ ਉਕਾੜਾ ਦਾ ਇੱਕ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਇੱਕ ਸ਼ਾਹੂਕਾਰ ਦੇ ਪਰਥਾਇ- "ਸਹੰਸਰ ਦਾਨ ਦੇ ਇੰਦ੍ਰ ਰੁਆਇਆ." ਸ਼ਬਦ ਉਚਰਿਆ ਹੈ. ਗੁਰੁਦ੍ਵਾਰਾ ਸਾਧਾਰਣ ਹਾਲਤ ਵਿੱਚ ਹੈ. ਕੋਈ ਜਾਗੀਰ ਜ਼ਮੀਨ ਨਾਲ ਨਹੀਂ ਹੈ. ਰੇਲਵੇ ਸਟੇਸ਼ਨ ਰੀਨਾਲਾ ਖੁਰਦ ਤੋਂ ਪੱਛਮ ਪੰਜ ਮੀਲ ਦੇ ਕਰੀਬ ਹੈ.


ਸੰ. ਸਤ੍ਯਯੁਗ. ਸੰਗ੍ਯਾ- ਸੱਚ ਹੈ ਪ੍ਰਧਾਨ ਜਿਸ ਵਿੱਚ, ਅਜੇਹਾ ਸਮਾਂ. ਦੇਖੋ, ਯੁਗ.


ਸੰ. ਕ੍ਰਿ. ਵਿ- ਨਿਰੰਤਰ. ਸਦਾ. ਹਮੇਸ਼ਾਂ। ੨. ਲਗਾਤਾਰ. ਇੱਕ ਰਸ.


ਸਪ੍ਤ ਸਪ੍ਤਤਿ. ਸੱਤਰ ਉੱਪਰ ਸੱਤ- ੭੭.


ਸੰਗ੍ਯਾ- ਸਾਤ੍ਵਿਕਦਾਨ। ੨. ਧਰਮਕਿਰਤ ਵਿੱਚੋਂ ਦਿੱਤਾ ਹੋਇਆ ਦਾਨ। ੩. ਆਤਮਗ੍ਯਾਨ ਦਾ ਦਾਨ.