Meanings of Punjabi words starting from ਹ

ਵਿ- ਹਰਿਤ (ਹਰੇ) ਖੇਤ ਨੂੰ ਵੇਖਕੇ ਆਉਣ ਵਾਲਾ ਪਸ਼ੂ. ਹਰੀਚੁਗ। ੨. ਬੇਗਾਨਾ ਹੱਕ ਖਾਣ ਵਾਲਾ ਆਦਮੀ. "ਜਿਉ ਕਿਰਖੈ ਹਰਿਆਇਓ ਪਸੂਆ." (ਗਉ ਮਃ ੫) "ਜੈਸਾ ਪਸੂ ਹਰਿਆਉ ਤੈਸਾ ਸੰਸਾਰ ਸਭ." (ਆਸਾ ਮਃ ੫)


ਸੰਗ੍ਯਾ- ਸਬਜ਼ੀ। ੨. ਦੁੱਬ. ਦੂਰਬਾ. "ਉਠ ਦੁੰਬੇ ਚਰਿਯੇ ਹਰਿਆਈ." (ਨਾਪ੍ਰ)


ਵਿ- ਹਰਿਆਈ ਵਾਲਾ. ਸਬਜ਼ੀ ਵਾਲਾ. ਸਰਸਬਜ਼.


ਹਰੇ (ਸਬਜ਼ੇ) ਦੀ ਪੰਕਤਿ। ੨. ਹਰਾਪਨ. ਹਰਿਤਤਾ.