Meanings of Punjabi words starting from ਆ

ਦੇਖੋ, ਅਲੀਣ। ੨. ਸੰ. ਆਲੀਨ. ਵਿ- ਲੈ ਹੋਇਆ. ਲੀਨ ਹੋਇਆ. ਅਭੇਦ ਹੋਇਆ. "ਜਨਕ ਰਾਜ ਵਰਤਾਇਆ ਸਤਯੁਗ ਆਲੀਣਾ" (ਸਵੈਯੇ ਮਃ ੫. ਕੇ) ਕਲਯੁਗ ਵਿੱਚ ਸਤਯੁਗ ਆ ਸਮਾਇਆ ਹੈ.


ਸੰ. ਸੰਗ੍ਯਾ- ਇੱਕ ਪ੍ਰਕਾਰ ਦਾ ਕੰਦ, ਜੋ ਗੋਲ ਅਤੇ ਆਂਡੇ ਦੀ ਸ਼ਕਲ ਦਾ ਜ਼ਮੀਨ ਵਿੱਚ ਹੁੰਦਾ ਹੈ, ਜਿਸ ਦੀ ਤਰਕਾਰੀ ਆਮ ਲੋਕ ਵਰਤਦੇ ਹਨ. ਇਸ ਦਾ ਬੀਜ ਪਹਲੇ ਪਹਲ ਸਰ ਵਾਲਟਰ ਰੇਲੇ (Sir walter Raleigh) ਸਨ ੧੫੮੪ ਵਿੱਚ ਅਮਰੀਕਾ ਤੋਂ ਲਿਆਇਆ ਸੀ. ਅੰ. Potato. L. Solanum tuberosum. ੨. ਸੁਰਾਹੀ. ਝਾਰੀ। ੩. ਫ਼ਾ. [آلوُ] ਆਲੂ. ਸੰ. ਆਲੂਕ. ਇੱਕ ਪ੍ਰਕਾਰ ਦਾ ਫਲ, ਜੋ ਗਰਮੀਆਂ ਵਿੱਚ ਪਕਦਾ ਹੈ ਅਤੇ ਖਟ ਮਿਠਾ ਹੁੰਦਾ ਹੈ. "ਨਾਸਪਾਤਿ ਪਿਸਤਾ ਰਸ ਆਲੂ." (ਗੁਪ੍ਰਸੂ) ਦੇਖੋ, ਆਲੂਚਾ ਅਤੇ ਆਲੂ ਬੁਖਾਰਾ.


ਫ਼ਾ. [آلوُچہ] ਸੰ. ਆਲੂਕ ਅਤੇ ਵੀਰਾਰੁਕ. ਸੰਗ੍ਯਾ- ਆਲੂ. L. Prunus domestica. ਅੰ. Plum.


ਫ਼ਾ. [آلوُده مغز] ਵਿ- ਗੰਦੇ ਦਿਮਾਗ਼ ਵਾਲਾ. ਦੇਖੋ, ਆਲੂਦਾ.


ਫ਼ਾ. [آلوُدن] ਲਬੇੜਨਾ। ੨. ਲਿਬੜਨਾ.


ਫ਼ਾ. [آلوُدہ] ਵਿ- ਲਿਬੜਿਆ ਹੋਇਆ। ੨. ਗੰਦਾ. ਅਪਵਿਤ੍ਰ. ਇਸ ਦਾ ਧਾਤੁ ਆਲੂਦਨ ਹੈ. "ਨਾਨਕ ਵਿਣੁ ਨਾਵੈ ਆਲੂਦਿਆ." (ਵਾਰ ਮਾਰੂ ੨. ਮਃ ੫)


ਫ਼ਾ. [آلوُبُخارا] ਸੰਗ੍ਯਾ- ਬੁਖ਼ਾਰੇ ਦਾ ਆਲੂਚਾ. ਦਮਿਸ਼ਕ ਦਾ ਆਲੂ. ਯੂਨਾਨੀ ਹਕੀਮ ਇਸ ਨੂੰ ਅਨੇਕ ਨੁਸਖਿਆਂ ਵਿੱਚ ਵਰਤਦੇ ਹਨ. ਇਸ ਦੀ ਤਾਸੀਰ ਸਰਦ ਤਰ ਹੈ. ਇਹ ਅੰਤੜੀਆਂ ਨੂੰ ਨਰਮ ਕਰਦਾ ਹੈ. ਪਿੱਤੀ ਤਾਪ ਨੂੰ ਮਿਟਾਉਂਦਾ ਹੈ. ਲਹੂ ਨੂੰ ਸਾਫ ਅਤੇ ਕ਼ੈ ਬੰਦ ਕਰਦਾ ਹੈ. ਪਿਆਸ ਹਟਾਉਂਦਾ ਹੈ. ਇਹ ਖੱਟਾ ਹੋਣ ਤੇ ਭੀ ਖਾਂਸੀ ਨਹੀਂ ਵਧਾਉਂਦਾ.


ਦੇਖੋ, ਆਲੀ ੩.