Meanings of Punjabi words starting from ਜ

ਦੇਖੋ, ਜਮਾਤ.


ਉਗਾਈ ਪੈਦਾ ਕੀਤੀ। ੨. ਦ੍ਰਿੜ੍ਹ ਗਡਾਈ. "ਹਿਰਦੈ ਰਾਮ ਨਾਮ ਲੇਹੁ ਜਮਾਈ." (ਭੈਰ ਮਃ ੩) ਨਾਮ ਨੂੰ ਮਨ ਵਿੱਚ ਜਮਾ (ਦ੍ਰਿੜ੍ਹ ਵਸਾ) ਲਓ। ੩. ਸੰ. जामात्रि ਜਾਮਾਤ੍ਰਿ. ਜਵਾਈ. ਦਾਮਾਦ.


ਵਿ- ਯਮ ਦਾ. ਯਮ ਦੀ. "ਚੂਕੀ ਕਾਣ ਜਮਾਣੀ." (ਵਡ ਛੰਤ ਮਃ ੫) "ਦੁਖ ਸਹੈ ਜਮਾਣੈ." (ਭਾਗੁ)


ਅ਼. [جماعت] ਜਮਾਅ਼ਤ. ਸੰਗ੍ਯਾ- ਜਥਾ. ਮੰਡਲੀ. ਟੋਲਾ। ੨. ਨਮਾਜ਼ੀਆਂ ਦੀ ਪੰਕ੍ਤਿ (ਕਤਾਰ).


ਸੰਗ੍ਯਾ- ਜਗਤ ਦੀ ਮਾਂ ਮਾਇਆ। ੨. ਸੰਸਾਰ ਰਚਣ ਵਾਲੀ ਅਕਾਲ ਦੀ ਸ਼ਕਤਿ. "ਜਗਮਾਤ ਕੋ ਧ੍ਯਾਨ ਧਰ੍ਯੋ ਜਿਯ ਮੇ." (ਚੰਡੀ ੧) ੩. ਦੁਰਗਾ। ੪. ਜਗਤ ਦਾ ਜਨਮਦਾਤਾ, ਕਰਤਾਰ. "ਕ੍ਰਿਪਾ ਕਰੀ ਹਮ ਪਰ ਜਗਮਾਤਾ." (ਚੌਪਈ) "ਤੂੰ ਮੇਰਾ ਪਿਤਾ ਹੈ ਮੇਰਾ ਮਾਤਾ." (ਭੈਰ ਮਃ ੫) ੫. ਤਲਵਾਰ. ਕ੍ਰਿਪਾਣ. "ਸਭੈ ਨਾਮ ਜਗਮਾਤ ਕੇ ਲੀਜਹੁ ਸੁ ਕਵਿ ਵਿਚਾਰ." (ਸਨਾਮਾ) ੬. ਮਾਤਾ ਸੁਲਖਨੀ। ੭. ਮਾਤਾ ਸਾਹਿਬਕੌਰ.; ਦੇਖੋ, ਜਮਾਈ ੩.


ਵਿ- ਜਮਾਅ਼ਤ ਨਾਲ ਸੰਬੰਧ ਰੱਖਣ ਵਾਲਾ. ਭਾਵ- ਹਮਜਮਾਤੀ. ਬਰਾਬਰ ਦਾ. "ਆਈਪੰਥੀ ਸਗਲ ਜਮਾਤੀ." (ਜਪੁ) ਸਭ ਨੂੰ ਆਪਣੇ ਬਰਾਬਰ ਦਾ ਸਮਝਣਾ, ਭਾਵ ਕਿਸੇ ਨੂੰ ਨੀਚ ਨਾ ਜਾਨਣਾ, ਆਈਪੰਥ ਦਾ ਸਾਂਪ੍ਰਦਾਈ ਹੋਣਾ ਹੈ.


ਵਿ- ਸਿਪਾਹੀ ਮਜਦੂਰ ਆਦਿਕਾਂ ਨੂੰ ਜਮਾ ਰੱਖਣ ਵਾਲਾ। ੨. ਜਮੀਅਤ ਦਾ ਸਰਦਾਰ। ੩. ਸੰਗ੍ਯਾ- ਫੌਜ ਦਾ ਇੱਕ ਅਹੁਦੇਦਾਰ.