Meanings of Punjabi words starting from ਬ

ਵਿ- ਵਟਾਉਣ (ਪਲਟਾਉਣ) ਵਾਲਾ। ੨. ਸੰਗ੍ਯਾ- ਵਾਟ ਜਾਊ. ਰਾਹੀ ਸੰ- ਵਾਟਿਕ "ਬਟਾਊ ਸਿਉ ਜੋ ਲਾਵੈ ਨੇਹ." (ਸੁਖਮਨੀ)


ਸੰਗ੍ਯਾ- ਵੰਡ. ਤਕਸੀਮ। ੨. ਪੁਰਾਣੇ ਜ਼ਮਾਨੇ ਪੈਦਾਵਾਰ ਵਿੱਚੋਂ ਰਾਜੇ ਦਾ ਹਿੱਸਾ ਲੈਣ ਦੀ ਕ੍ਰਿਯਾ. ਇਹ ਮਨੁ ਦੇ ਜ਼ਮਾਨੇ ਛੀਵਾਂ ਹਿੱਸਾ ਸੀ. ਨਕਦ ਸੁਆ਼ਮਲਾ ਕ਼ਾਇਮ ਹੋਣ ਤੋਂ ਪਹਿਲਾਂ ਚੌਥਾ ਹਿੱਸਾ ਬਟਾਈ ਵਿੱਚ ਲਿਆ ਜਾਂਦਾ ਸੀ। ੩. ਵੱਟਣ ਦੀ ਕ੍ਰਿਯਾ। ੪. ਵੱਟ ਦੇਣ ਦੀ ਮਜ਼ਦੂਰੀ.


ਜਿਲਾ ਗੁਰਦਾਸਪੁਰ ਵਿੱਚ ਇੱਕ ਨਗਰ, ਜਿਸ ਦਾ ਸਟੇਸ਼ਨ ਪਠਾਨਕੋਟ ਅਮ੍ਰਿਤਸਰ ਰੇਲਵੇ ਪੁਰ ਹੈ, ਜੋ ਲਹੌਰੋਂ ੫੭ ਮੀਲ ਹੈ. ਇੱਥੇ ਗੁਰੂ ਨਾਨਕਦੇਵ ਦੇ ਸਹੁਰੇ ਸਨ. ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਲਈ ਗੁਰੂ ਹਰਿਗੋਬਿੰਦ ਸਾਹਿਬ ਭੀ ਇਸ ਥਾਂ ਪਧਾਰੇ ਹਨ, ਇਹ ਨਗਰ ਬਹਲੋਲ ਲੋਦੀ ਦੀ ਹੁਕੂਮਤ ਸਮੇਂ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਆਬਾਦ ਕੀਤਾ ਸੀ. ਬਟਾਲੇ ਵਿੱਚ ਦੋ ਗੁਰਦ੍ਵਾਰੇ ਹਨ-#(੧) ਕੱਚੀ ਕੰਧ. ਇਹ ਉਹ ਅਸਥਾਨ ਹੈ, ਜਿੱਥੇ ਗੁਰੂ ਨਾਨਕਦੇਵ ਜੀ ਦੀ ਬਰਾਤ ਦਾ ਡੇਰਾ ਸੀ. ਉਸ ਸਮੇਂ ਦੀ ਪੁਰਾਣੀ ਕੰਧ ਕੱਚੀ ਮੌਜੂਦ ਹੈ. ਚੁਰਾਹੇ ਬਾਜਾਰ ਵਿੱਚ ਥੜਾ ਬਣਿਆ ਹੋਇਆ ਹੈ. ਭਾਦੋਂ ਸੁਦੀ ਸੱਤੇਂ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.#(੨) ਡੇਹਰਾ ਸਾਹਿਬ. ਇਹ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਸ੍ਵਾਮੀ ਦਾ ਵਿਆਹ ਹੋਇਆ. ਗੁਰਦ੍ਵਾਰੇ ਨਾਲ ੩੫ ਘੁਮਾਉਂ ਜ਼ਮੀਨ ਪਿੰਡ ਭੱਟੀਵਾਲ ਅਤੇ ੮. ਘੁਮਾਉਂ ਇੱਥੇ ਹੈ. ਭਾਦੋਂ ਸੁਦੀ ੭. ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.#ਬਾਬਾ ਗੁਰਦਿੱਤਾ ਜੀ ਦੇ ਵਿਆਹ ਦਾ ਅਸਥਾਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਸ ਥਾਂ ਵਿਰਾਜੇ ਹਨ, ਉਹ ਪ੍ਰਸਿੱਧ ਨਹੀਂ ਹਨ.


ਸੰਗ੍ਯਾ- ਬਟਾਈ (ਤਕਸੀਮ) ਕਰਾਉਣ ਵਾਲਾ ਕਰਮਚਾਰੀ. ਵੰਡਾਵਾ.


ਸੰਗ੍ਯਾ- ਵਟਿਕਾ. ਵੱਟੀ ਗੋਲੀ। ੨. ਵਾਟਿਕਾ. ਵਾੜੀ। ੩. ਡਿੰਗ. ਮ੍ਰਿਗ ਫਾਹੁਣ ਦੀ ਫਾਹੀ.


ਸੰਗ੍ਯਾ- ਵਟਿਕਾ. ਗੋਲੀ। ੨. ਪੰਜ ਸੇਰ ਕੱਚਾ ਤੋਲ। ੩. ਪੰਜ ਸੇਰ ਵਜ਼ਨ ਦਾ ਵੱਟਾ.


ਸੰ. बटु. ਇਹ ਵਟੁ ਭੀ ਸੰਸਕ੍ਰਿਤ ਸ਼ਬਦ ਹੈ. ਬਾਲਕ। ੨. ਬ੍ਰਹਮਚਾਰੀ. ਦੇਖੋ, ਵਟੁ.


ਸੰਗ੍ਯਾ- ਛੋਟੀ ਥੈਲੀ. ਜਿਸ ਵਿੱਚ ਨਕਦੀ ਆਦਿ ਸਾਮਾਨ ਰੱਖੀਦਾ ਹੈ. ਗੁਥਲੀ। ੨. ਸੁਆਹ ਆਦਿਕ ਸਾਮਾਨ ਰੱਖਣ ਦਾ ਛੋਟਾ ਥੈਲਾ ਜੋ ਫਕੀਰ ਰਖਦੇ ਹਨ. "ਮੇਰਾ ਬਟੂਆ ਸਭ ਜਗ ਭਸਮਾਧਾਰੀ." (ਗਉ ਕਬੀਰ) ਸਾਰੇ ਜਗਤ ਨੂੰ ਖ਼ਾਕ ਦੀ ਢੇਰੀ ਜਾਣਨਾ ਮੇਰਾ ਬਟੂਆ ਹੈ। ੩. ਭਾਵ- ਦੇਹ. ਸ਼ਰੀਰ. "ਬਟੂਆ ਏਕੁ ਬਹਤਰਿ ਆਧਾਰੀ, ਏਕੋ ਜਿਸਹਿ ਦੁਆਰਾ। ਨਵੈ ਖੰਡ ਕੀ ਪ੍ਰਿਥਮੀ ਮਾਂਗੈ." (ਆਸਾ ਕਬੀਰ) ਬਹੱਤਰ ਪ੍ਰਧਾਨ ਨਾੜੀਆਂ ਵਾਲਾ ਬਟੂਆ ਸ਼ਰੀਰ ਹੈ. ਇੱਕ ਦ੍ਵਾਰ (ਦਸ਼ਮਦ੍ਵਾਰ) ਹੈ, ਜੋ ਜੋਗੀ ਨੌ ਖੰਡ (ਨੌ ਜੋੜਾਂ ਵਾਲੇ ਸ਼ਰੀਰ) ਵਿੱਚ ਹੀ ਭਿਖ੍ਯਾ ਮੰਗਦਾ ਹੈ। ੪. ਬੱਟਵਾਂ ਰੱਸਾ, ਜੋ ਉਂਨ ਅਥਵਾ ਦੋ ਵਸਤ੍ਰ ਵੱਟਕੇ ਮੇਲਿਆ ਹੁੰਦਾ ਹੈ ਅਤੇ ਜਿਸ ਨੂੰ ਫਕੀਰ ਕਮਰ ਕਸਣ ਲਈ ਵਰਤਦੇ ਹਨ. "ਬਟੂਆ ਅਪਨੇ ਕਟਿ ਸਾਥ ਕਸੈਹੈਂ." (ਕ੍ਰਿਸਨਾਵ)