Meanings of Punjabi words starting from ਭ

ਸਿੰਧੀ. ਬਾਹਿ. ਸੰ. ਵਹ੍ਨਿ. ਸੰਗ੍ਯਾ- ਅਗਨਿ ਅੱਗ. "ਦੁਰਜਨ ਤੂੰ ਜਲੁ ਭਾਹੜੀ." (ਮਃ ੫. ਵਾਰ ਮਾਰੂ ੨) " ਭਾਹਿ ਨ ਜਾਲੈ, ਜਲਿ ਨਹੀ ਡੂਬੈ." ( ਆਸਾ ਮਃ ੫) "ਭਾਹਿ ਬਲੰਦੀ ਬਿਝਵੀ, ਧੂਉ ਨ ਨਿਕਸਿਓ ਕਾਇ." (ਸ੍ਰੀ ਮਃ ੧) "ਭਾਹੀ ਸੇਤੀ ਜਾਲੇ." (ਸਵਾ ਮਃ ੫) ੨. ਭੋ (ਭੂਸਾ) ਲਈ ਭੀ ਭਾਹਿ ਸ਼ਬਦ ਆਇਆ ਹੈ. "ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ." (ਵਾਰ ਆਸਾ) ਭੋ (ਭੂਸੇ) ਨਾਲ ਭਰੀਆਂ ਲੋਥਾਂ ਹਨ.


ਭਾਵਕ ਦਾ ਸੰਖੇਪ. ਦੇਖੋ, ਭਾਵਕ ਅਤੇ ਭਾਵੁਕ.


ਸੰ. ਭਕ੍ਸ਼੍‍. ਖਾਣ ਦੀ ਕ੍ਰਿਯਾ. ਖਾਨਪਾਨ. "ਬਹੁ ਜੋਨੀ ਦੁਰਗੰਧ ਭਾਖੁ." (ਮਾਰੂ ਮਃ ੪) "ਭਾਖਿਲੇ ਪੰਚੈ ਹੋਇ ਸਬੂਰੀ." (ਭੈਰ ਕਬੀਰ) ਪੰਜ ਵਿਕਾਰਾਂ ਨੂੰ ਭਕ੍ਸ਼੍‍ਣ ਕਰਲੈ। ੨. ਭਾਸਣ. ਕਥਨ. ਦੇਖੋ, ਭਾਸ ੨. "ਕਹੁ ਕਬੀਰ ਅਖਰ ਦੁਇ ਭਾਖਿ." (ਗਉ ਕਬੀਰ) ੩. ਭਾਸਾ. ਬੋਲੀ. "ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." (ਭਾਗੁ) ੪. ਭਾਸ਼੍ਯ. ਵ੍ਯਾਖ੍ਯਾ. ਟੀਕਾ ਸੂਤ੍ਰਾਂ ਤੇ ਕੀਤੀ ਵ੍ਯਾਖ੍ਯਾ. "ਕਹੂੰ ਭਾਖ ਬਾਚੈਂ, ਕਹੂੰ ਕੌਮਦੀਅੰ." (ਗ੍ਯਾਨ) ਕਿਤੇ ਪਤੰਜਲਿ ਦਾ ਮਹਾਭਾਸ਼੍ਯ ਪੜ੍ਹਦੇ ਹਨ ਅਤੇ ਕਿਤੇ ਕੌਮੁਦੀ ਨੂੰ ਪੜ੍ਹਦੇ ਹਨ.


ਸੰ. ਭਾਸਣ. ਸੰਗ੍ਯਾ- ਕਥਨ. ਬੋਲਣਾ.


ਬਿਆਨ ਕਰਨਾ। ੨. ਵ੍ਯਾਖ੍ਯਾਨ. ਲੈਕ੍‌ਚਰ.


ਸੰ. ਭਾਸਾ. ਸੰਗ੍ਯਾ- ਬੋਲੀ. ਵਾਣੀ। ੨. ਉਹ ਬੋਲੀ, ਜੋ ਦੇਸ਼ ਵਿੱਚ ਵਰਤੀ ਜਾਵੇ. ਦੇਸ਼ ਭਾਸਾ. "ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ)