Meanings of Punjabi words starting from ਰ

ਦੇਖੋ, ਰਾਮਰਾਈਆ.


ਅ਼. [رمل] ਸੰਗ੍ਯਾ- ਰੇਤਾ। ੨. ਅ਼ਰਬ ਦੇਸ਼ ਵਿੱਚੋਂ ਆਇਆ ਇੱਕ ਜ੍ਯੋਤਿਸ ਦਾ ਅੰਗ. ਰਮਲ (ਰੇਤੇ) ਪੁਰ ਲੀਕਾਂ ਖਿੱਚਕੇ ਫਲ ਦੱਸਣ ਤੋਂ, ਵਿਦ੍ਯਾ ਦਾ ਨਾਮ ਰਮਲ ਹੋ ਗਿਆ ਹੈ, ਅਰ ਹੁਣ "ਰਮਲ" ਸ਼ਬਦ ਸੰਸਕ੍ਰਿਤ ਦਾ ਬਣ ਗਿਆ ਹੈ. ਡਾਲਣੇ ਸਿੱਟਕੇ ਲਗਨ ਗ੍ਰਹ ਆਦਿ ਦੇ ਵਿਚਾਰਣ ਦੀ ਵਿਦ੍ਯਾ. "ਰਮਲ ਜੋਤਿਸ ਬੀਚ ਦੇਖਹੁ." (ਸਲੋਹ) ਰਮਲ ਦਾ ਜਾਣੂ ਅਤੇ ਡਾਲਣੇ ਸਿੱਟਕੇ ਫਲ ਦੱਸਣ ਵਾਲਾ ਰੱਮਾਲ ਕਹਾਉਂਦਾ ਹੈ.


ਰੱਮਾਲ. ਰਮਲ ਵਿਦ੍ਯਾ ਦੇ ਜਾਣਨ ਵਾਲਾ. ਰਮਲ ਦੇ ਨਿਯਮਾਨੁਸਾਰ ਕਰਮਫਲ ਅਤੇ ਪ੍ਰਸ਼ਨ ਦਾ ਉੱਤਰ ਦੱਸਣ ਵਾਲਾ. ਦੇਖੋ, ਰਮਲ.


ਸੰ. ਸੰਗ੍ਯਾ- ਆਨੰਦ ਦੇਣ ਵਾਲੀ, ਮਾਯਾ. ਲੱਛਮੀ। ੨. ਸ਼ੋਭਾ, ਛਬਿ। ੩. ਕਲਕੀ ਅਵਤਾਰ ਦੀ ਇਸਤ੍ਰੀ। ੪. ਦੇਖੋ, ਤ੍ਰਿਗਤਾ ਦਾ ਰੂਪ ੨.


ਕ੍ਰਿ- ਸੇਚਨ ਕਰਨਾ. ਸਿੰਜਣਾ। ੨. ਲੇਪਨ ਕਰਨਾ. ਲਿੱਪਣਾ.


ਸੰਪੱਤਿਸ਼ਾਸਤ੍ਰ. ਧਨ ਕਮਾਉਣ ਦੀ ਵਿਦ੍ਯਾ। ੨. ਇਸਤ੍ਰੀਆਂ ਦਾ ਸ਼ਾਸਤ੍ਰ. ਭਾਵ- ਇਸਤ੍ਰੀਆਂ ਦੀ ਚਾਲਾਕੀ ਦਾ ਇਲਮ. "ਰਮਾਸਾਸਤ੍ਰ ਕੋ ਸੁਰ ਅਸੁਰ, ਉਚਰ ਨ ਸਾਕਹਿ ਬੇਦ." (ਚਰਿਤ੍ਰ ੫੭)


ਲੱਛਮੀ ਦਾ ਪਤਿ ਵਿਸਨੁ। ੨. ਮਾਯਾ- ਪਤਿ ਕਰਤਾਰ। ੩. ਕਲਕੀ ਅਵਤਾਰ. ਇੱਕ ਛੰਦ, ਜੋ ਰਮਣ ਦਾ ਦੁਗਣਾ ਰੂਪ ਹੈ. ਇਸ ਦਾ ਨਾਮਾਂਤਰ ਤਿਲਕਾ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਸਗਣ. , .#ਉਦਾਹਰਣ-#ਸੁਕ੍ਰਿਤੰ ਤਜ ਹੈਂ। ਕੁਕ੍ਰਿਤੰ ਭਜ ਹੈਂ।#ਭ੍ਰਮਣੰ ਭਰ ਹੈਂ। ਜਸ ਤੇ ਟਰ ਹੈਂ ॥#(ਕਲਕੀ)