Meanings of Punjabi words starting from ਦ

ਦਲ (ਸਮੁਦਾਯ) ਅਘ (ਪਾਪ). ਸਾਰੇ ਪਾਪ. "ਬਿਨਸੇ ਦਾਲਦ ਦਲਘਾ." (ਸੂਹੀ ਮਃ ੪)


ਦੇਖੋ, ਦਲਨ.


ਸੰ. ਦਲਾਢ੍ਯ. ਸੰਗ੍ਯਾ- ਚਿੱਕੜ. ਜਿਲ੍ਹਣ. ਗਡਣ. ਧਸਣ (marsh).


ਸੰ. ਸੰਗ੍ਯਾ- ਚੂਰ ਚੂਰ ਕਰਨ ਦੀ ਕ੍ਰਿਯਾ. ਕੁਚਲਣ ਦੀ ਕ੍ਰਿਯਾ. ਦਰੜਨਾ.


ਸੰਗ੍ਯਾ- ਮੰਡਲੀ ਦਾ ਸਰਦਾਰ। ੨. ਫ਼ੌਜ ਦਾ ਸਰਦਾਰ। ੩. ਭੀਮ ਜੱਟ ਦਾ ਪੁਤ੍ਰ, ਜੋ ਮੌੜ ਪਿੰਡ ਦਾ ਵਸਨੀਕ ਸੀ. ਜਦ ਦਸ਼ਮੇਸ਼ ਸਾਬੋ ਕੀ ਤਲਵੰਡੀ (ਦਮਦਮੇ) ਵਿਰਾਜਦੇ ਸਨ, ਤਦ ਇਹ ਦੁੱਧ ਦਾ ਘੜਾ ਲੈਕੇ ਹਾਜਿਰ ਹੋਇਆ, ਸਤਿਗੁਰਾਂ ਨੇ ਇਸ ਨੂੰ ਦਸਤਾਰ ਬਖ਼ਸ਼ੀ.


ਸ਼ਿਕਾਰੀਆਂ ਦੇ ਸੰਕੇਤ ਵਿੱਚ ਕਾਉਂ ਅਥਵਾ ਹੋਰ ਪੰਛੀ ਦੇ ਖੰਭ ਡੋਰ ਨਾਲ ਬੰਨ੍ਹਕੇ, ਉਸ ਨੂੰ ਬਾਜ਼ ਆਦਿ ਸ਼ਿਕਾਰੀ ਪੰਛੀਆਂ ਅੱਗੇ ਸ਼ਿਕਾਰ ਤੇ ਲਾਉਣ ਲਈ ਛੱਡਣਾ, ਦਲਬਾ ਆਖੀਦਾ ਹੈ.


ਇਸ ਨਾਮ ਦਾ ਇੱਕ ਵਡਾ ਭਾਰੀ ਖ਼ੇਮਾ ਬਾਦਸ਼ਾਹ ਸ਼ਾਹਜਹਾਂ ਨੇ ਬਣਵਾਇਆ ਸੀ, ਜਿਸ ਵਿੱਚ ਉਹ ਦਰਬਾਰ ਕਰਦਾ ਅਤੇ ਉਤਸਵ ਮਨਾਉਂਦਾ ਸੀ. ਹੁਣ ਰਿਆਸਤਾਂ ਵਿੱਚ ਵਡੇ ਦਰਬਾਰੀ ਤੰਬੂ ਨੂੰ 'ਦਲ ਬਾਦਲ' ਆਖਦੇ ਹਨ। ੨. ਬੱਦਲ ਦੀ ਘਟਾ ਜੇਹਾ ਫ਼ੌਜ ਦਾ ਗਰੋਹ.