Meanings of Punjabi words starting from ਨ

ਫ਼ਾ. [نرمی] ਸੰਗ੍ਯਾ- ਕੋਮਲਤਾ. ਮ੍ਰਿਦੁਲਤਾ। ੨. ਨੰਮ੍ਰਤਾ. "ਮਾਅ਼ਨੀਯੇ ਨਰਮੀ ਗ਼ਰੀਬੀ ਆਮਦਹ." (ਜ਼ਿੰਦਗੀ)


ਸੰ. ਸੰਗ੍ਯਾ- ਨ੍ਰਿਮੇਧ ਯਗ੍ਯ. ਪੁਰੁਸਮੇਧ. ਪੁਰਾਣੇ ਜ਼ਮਾਨੇ ਦਾ ਇੱਕ ਯਗ੍ਯ, ਜਿਸ ਵਿੱਚ ਆਦਮੀ ਦੇ ਮਾਸ ਦੀ ਆਹੁਤੀ ਦਿੱਤੀ ਜਾਂਦੀ ਸੀ. ਨਰਬਲਿ.¹ ਨਰਮੇਧ ਯਗ੍ਯ ਚੇਤ ਸੁਦੀ ੧੦. ਤੋਂ ਆਰੰਭ ਹੋਕੇ ੪੦ ਦਿਨਾਂ ਵਿੱਚ ਸਮਾਪਤ ਹੋਇਆ ਕਰਦਾ ਸੀ. ਵੈਦਿਕ ਸਮੇਂ ਵਿੱਚ ਆਦਮੀ ਦੀ ਕ਼ੁਰਬਾਨੀ ਬਿਨਾ ਸੰਕੋਚ ਹੁੰਦੀ ਸੀ ਦੇਖੋ, ਸੁਨਹਸ਼ੇਫ.


ਉਹ ਯਾਨ (ਸਵਾਰੀ) ਜੋ ਆਦਮੀ ਕਰਕੇ ਉਠਾਈ ਅਥਵਾ ਖਿੱਚੀ ਜਾਵੇ, ਜੈਸੇ ਪਾਲਕੀ ਰਿਕਸ਼ਾ ਆਦਿ। ੨. ਕੁਬੇਰ ਦੇਵਤਾ. ਦੇਖੋ, ਨਰਵਾਹਨ.


ਸੰਗ੍ਯਾ- ਮਨੁੱਖ ਲੋਕ. ਮਰ੍‍ਤ੍ਯ ਲੋਕ.


ਵਿ- ਮਨੁੱਖਾਂ ਵਿਚੋਂ ਸ਼੍ਰੇਸ੍ਠ। ੨. ਸੰਗ੍ਯਾ- ਨਿਸਧ ਦੇਸ਼। ੩. ਨਲਪੁਰ. ਗਵਾਲੀਅਰ ਤੋਂ ੪੦ ਮੀਲ ਦੱਖਣ ਪਛਮ ਨਗਰ, ਜੋ ਕਿਸੇ ਸਮੇਂ ਰਾਜਾ ਨਲ ਦੀ ਰਾਜਧਾਨੀ ਸੀ. "ਨਰਵਰ ਕੋ ਰਾਜਾ ਬਡੋ." (ਚਰਿਤ੍ਰ ੧੬੧)


ਸੰ. ਸੰਗ੍ਯਾ- ਕੁਬੇਰ, ਜਿਸ ਦੀ ਸਵਾਰੀ ਮਨੁੱਖ (ਅਥਵਾ ਨਰ ਜਾਤਿ ਦਾ ਦੇਵਤਾ) ਹੈ। ੨. ਉਹ ਸਵਾਰੀ, ਜਿਸ ਨੂੰ ਆਦਮੀ ਜੋਤਿਆ ਜਾਵੇ, ਪਾਲਕੀ ਝੰਪਾਨ ਆਦਿ. ਦੇਖੋ, ਨਰਯਾਨ.