Meanings of Punjabi words starting from ਪ

ਦੇਖੋ, ਪਠਨ ੨. "ਪਢੇ ਗੁਨੇ ਨਾਹੀ ਕਛੁ, ਬਉਰੇ!"(ਆਸਾ ਕਬੀਰ)

ਜਿਲਾ ਤਸੀਲ ਲਹੌਰ, ਥਾਣਾ ਬਰਕੀ ਦਾ ਪਿੰਡ, ਜੋ ਰੇਲਵੇ ਸਟੇਸ਼ਨ ਅਟਾਰੀ ਤੋਂ ਸੱਤ ਮੀਲ ਦੱਖਣ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਲਹੌਰ ਵੱਲੋਂ ਅਮ੍ਰਿਤਸਰ ਜਾਂਦੇ ਇੱਥੇ ਚਰਨ ਪਾਏ ਹਨ. ਇੱਥੇ ਜਲ੍ਹਣ ਜੱਟ ਨਾਲ, ਜੋ ਇਸ ਇਲਾਕੇ ਦਾ ਪ੍ਰਸਿੱਧ ਜਿਮੀਂਦਾਰ ਭਗਤ ਸੀ, ਸਤਿਗੁਰੂ ਦੀ ਚਰਚਾ ਹੋਈ.#ਪਹਿਲਾਂ ਇਹ ਗੁਰਦ੍ਵਾਰਾ ਸਾਧਾਰਣ ਹਾਲਤ ਵਿੱਚ ਸੀ, ਇੱਥੋਂ ਦੇ ਸਰਦਾਰ ਅਤਰਸਿੰਘ ਜੀ ਨੇ ਗੁਰਦ੍ਵਾਰੇ ਦੀ ਸੇਵਾ ਆਰੰਭੀ ਅਤੇ ਪਿੰਡ ਦੀ ਸੰਗਤਿ ਨੇ ਉੱਦਮ ਕਰਕੇ ਸੁੰਦਰ ਦਰਬਾਰ ਬਣਾਇਆ ਹੈ. ਇੱਥੋਂ ਦੀ ਇੱਕ ਲੋਕਲ ਕਮੇਟੀ ਗੁਰਦ੍ਵਾਰੇ ਦਾ ਪ੍ਰਬੰਧ ਕਰਦੀ ਹੈ. ਜ਼ਮੀਨ ਜਾਗੀਰ ਕੁਝ ਨਹੀਂ, ਕੇਵਲ ਚੜ੍ਹਾਵੇ ਦੀ ਆਮਦਨ ਹੈ,

ਪੜ੍ਹਿਆ. ਪਠਨ ਕੀਤਾ."ਤੈ ਪਢਿਅਉ ਇਕੁ, ਮਨਿ ਧਰਿਓ ਇਕੁ."(ਸਵੈਯੇ ਮਃ ੩. ਕੇ)

ਸੰ. पण्. ਧਾ- ਉਸਤਤਿ ਕਰਨਾ, ਖ਼ਰੀਦਣਾ, ਖੇਡਣਾ, ਜਿੱਤਣਾ. ਸੰਗ੍ਯਾ- ਸ਼ਰਤ਼ ਲਾਕੇ ਖੇਡੀ ਹੋਈ ਬਾਜ਼ੀ. ਜੂਆ."ਬਹੁਤੇ ਸੁਭਟ ਰਹੇ ਪਣ ਠੌਰ." (ਗੁਪ੍ਰਸੂ) ੨. ਪ੍ਰਤਿਗ੍ਯਾ. ਪ੍ਰਣ। ੩. ਮੁੱਲ. ਕੀਮਤ। ੪. ਸੌਦਾ. ਖਰੀਦਣ ਅਤੇ ਵੇਚਣ ਦੀ ਵਸਤੁ। ੫. ਵਪਾਰ। ੬. ਉਸਤਤਿ. ਦੇਖੋ, ਯੂ- Paean। ੭. ਪੁਰਾਣੇ ਸਮੇਂ ਦਾ ਇੱਕ ਸਿੱਕਾ, ਜੋ ਤਾਂਬੇ ਦਾ ਹੁੰਦਾ ਸੀ. ਇਸ ਦਾ ਤੋਲ ੧੧. ਅਥਵਾ ੨੦. ਮਾਸ਼ੇ ਦਾ ਹੋਇਆ ਕਰਦਾ. "ਤੀਨ ਤਾਂਬ੍ਰਪਣ ਮੋਲ ਸੁਨਾਯੋ." (ਨਾਪ੍ਰ) ੮. ਪ੍ਰਤ੍ਯ- ਇਸ ਨੂੰ ਸੰਗ੍ਯਾ ਅਤੇ ਵਿਸ਼ੇਸਣ ਦੇ ਅੰਤ ਲਗਾਕੇ ਭਾਵਵਾਚਕ ਸੰਗ੍ਯਾ ਬਣਾਈ ਦੀ ਹੈ, ਜੈਸੇ- ਅਗ੍ਯਾਨਪਣ, ਬਾਲਪਣ, ਤਿੱਖਾਪਣ ਆਦਿ. ਇਸੇ ਦਾ ਰੂਪਾਂਤਰ ਪੁਣਾ ਅਤੇ ਪਨ ਹੈ.