Meanings of Punjabi words starting from ਬ

ਸੰ. वरेष्टि- ਵਰੇਸ੍ਟਿ. ਵਰ (ਦੁਲਹਾ) ਲਈ ਇਸ੍ਟਿ (ਯਗ੍ਯ). ਖਤ੍ਰੀ ਆਦਿਕ ਜਾਤੀਆਂ ਵਿੱਚ ਰੀਤਿ ਹੈ ਕਿ ਵਿਆਹ ਹੋਣ ਤੋਂ ਪਹਿਲਾਂ ਜੰਞ ਨੂੰ ਘਰ ਬੁਲਾਕੇ ਰੋਟੀ ਨਹੀਂ ਖਵਾਉਂਦੇ. ਜਿਸ ਥਾਂ ਜਨੇਤ ਦਾ ਡੇਰਾ ਹੁੰਦਾ ਹੈ ਉੱਥੇ ਹੀ ਭੋਜਨ ਦੀ ਸਾਰੀ ਸਾਮਗ੍ਰੀ ਭੇਜ ਦਿੰਦੇ ਹਨ. ਇਸ ਰਸਦ ਦਾ ਨਾਉਂ ਬਟੇਹਰੀ ਹੈ. ਜਿਸ ਨੂੰ ਕਈ ਬਟੇਰੀ ਆਖਦੇ ਹਨ. ਦੇਖੋ, ਬਟੇਰੀ ੨.


ਦੇਖੋ, ਪਟੇਰ। ੨. ਸੰ. ਵੱਰ੍‍ਤਕ. ਤਿੱਤਰ ਤੋਂ ਛੋਟਾ ਇੱਕ ਪੰਛੀ, ਜੋ ਸ਼ਕਲ ਵਿੱਚ ਤਿੱਤਰ ਜੇਹਾ ਹੁੰਦਾ ਹੈ. ਨਰ ਬਟੇਰ, ਜੋ ਬੋਲਣ ਵਾਲਾ ਹੁੰਦਾ ਹੈ ਉਸ ਦੀ ਆਵਾਜ਼ ਸੁਣਕੇ ਆਸ ਪਾਸ ਦੇ ਬਟੇਰ ਜਮਾਂ ਹੋ ਜਾਂਦੇ ਹਨ ਅਤੇ ਸ਼ਿਕਾਰੀਆਂ ਤੋਂ ਜਾਲ ਵਿੱਚ ਫਸਾਏ ਜਾਂਦੇ ਹਨ. ਬਹੁਤ ਲੋਕ ਲੜਾਉਣ ਲਈ ਭੀ ਬਟੇਰ ਰਖਦੇ ਹਨ. ਅੰ. quail.


ਦੇਖੋ, ਬਟੇਰ. ੨.


ਸੰਗ੍ਯਾ- ਬਟੇਰ ਦੀ ਮਦੀਨ। ੨. ਦੇਖੋ, ਬਟੇਹਰੀ. "ਪ੍ਰੇਮਚੰਦ ਤਬ ਪਠੀ ਬਟੇਰੀ." (ਗੁਪ੍ਰਸੂ)


ਸੰਗ੍ਯਾ- ਵਾਟ (ਮਾਰਗ) ਜਾਣ ਵਾਲਾ, ਰਾਹੀ. ਪਾਂਧੀ.


ਕ੍ਰਿ- ਏਕਤ੍ਰ ਕਰਨਾ. ਸਮੇਟਣਾ.


ਸੰਗ੍ਯਾ- ਤਕਸੀਮ ਕਰਾਉਣ ਵਾਲਾ, ਵੰਡਾਵਾ। ੨. ਵਾਟ (ਰਾਹ) ਜਾਣ ਵਾਲਾ, ਰਾਹੀ. ਮੁਸਾਫਿਰ.


ਸੰਗ੍ਯਾ- ਇਹ ਛੋਟੀ ਕਿਸਮ ਦੀ ਨਾਸ਼ਪਾਤੀ ਹੈ, ਜੋ ਬੱਗੂਗੋਸ਼ੇ ਤੋਂ ਛੋਟਾ ਹੁੰਦਾ ਹੈ. ਕਸ਼ਮੀਰ ਅਤੇ ਕਾਬੁਲ ਦੇ ਇਲਾਕੇ ਬਹੁਤ ਦੇਖੀਦਾ ਹੈ. "ਸੇਉ ਬਟੰਕ ਬੇਲ ਅੰਗੂਰ." ਅਤੇ "ਜਰਦਾਲੂ ਅਰ ਲ੍ਯਾਇ ਬਟੰਤ." (ਗੁਪ੍ਰਸੂ)


ਸੰਗ੍ਯਾ- ਪਿਠਰ. ਬਾਟੀ ਜੇਹਾ ਮਿੱਟੀ ਦਾ ਭਾਂਡਾ.