Meanings of Punjabi words starting from ਹ

ਕਰਤਾਰ ਰੂਪ ਸਰੋਵਰ। ੨. ਅਮ੍ਰਿਤਸਰ.


ਕਰਤਾਰ ਦਾ ਤਖ਼ਤ। ੨. ਗੁਰਮੁਖਾਂ ਦਾ ਰਿਦਾ। ੩. ਇੰਦ੍ਰ ਦਾ ਰਾਜ ਸਿੰਘਾਸਨ। ੪. ਸੁਵਰਣ ਦਾ ਸਿੰਘਾਸਨ.


ਸੰ. हृषीक ਇੰਦ੍ਰੀਆਂ, ਜੋ ਵਿਸਿਆਂ ਤੋਂ ਪ੍ਰਸੰਨ ਹੁੰਦੀਆਂ ਹਨ.


ਹਰਿ (ਸੂਰਜ) ਦੀ ਕਰ (ਕਿਰਣਾਂ) ਜੈਸੀ ਭਾ (ਚਮਕ). (ਕਲਕੀ)


ਸੰ. हृषीकेश ਹ੍ਰਿਸੀਕ- ਈਸ਼. ਕਰਤਾਰ, ਜੋ ਇੰਦ੍ਰੀਆਂ ਦਾ ਪ੍ਰੇਰਕ ਸ੍ਵਾਮੀ ਹੈ.


ਕਰਤਾਰ ਦਾ ਸੇਵਕ. "ਹਰਿਸੇਵਕ ਨਾਹੀ ਜਮ ਪੀੜ." (ਬਿਲਾ ਮਃ ੫)


ਸਿੱਖ ਸਮਾਜ. ਗੁਰਸਿੱਖਾਂ ਦੀ ਮੰਡਲੀ. "ਵਡ ਭਾਗੀ ਹਰਿ ਸੰਗਤਿ ਪਾਵਹਿ." (ਮਾਝ ਮਃ ੪)


ਵਿ- ਹਰਿ (ਕਰਤਾਰ) ਦਾ ਸਾਥੀ. ਸਾਧੁ. ਗੁਰਮੁਖ.


ਵਿ- ਵੈਸਨਵ. ਵਿਸਨੁ ਉਪਾਸਕ. "ਸੁਨ ਭੂਪਤਿ ਯਾ ਜਗਤ ਮੇ ਦੁਖੀ ਰਹਿਤ ਹਰਿਸੰਤ." (ਕ੍ਰਿਸਨਾਵ) ੨. ਕਰਤਾਰ ਦਾ ਸੇਵਕ. ਵਾਹਗੁਰੂ ਦਾ ਉਪਾਸਕ. "ਹਰਿ ਸੰਤਾ ਨੋ ਹੋਰੁ ਥਾਉ ਨਾਹੀ." (ਆਸਾ ਛੰਤ ਮਃ ੪)


ਸੰਗ੍ਯਾ- ਦੈਵੀ ਸੰਪਦਾ. ਆਤਮਿਕ ਧਨ. "ਹਰਿ ਸੰਪੈ ਨਾਨਕ ਘਰਿ ਤਾਕੈ." (ਬਾਵਨ)


ਇਹ ਉਹ ਅਸਥਾਨ ਦੱਸਿਆ ਜਾਂਦਾ ਹੈ, ਜਿੱਥੇ ਤੰਦੂਏ ਦੇ ਗ੍ਰਸੇ ਹੋਏ ਹਾਥੀ ਨੂੰ ਭਗਵਾਨ ਨੇ ਛੁਡਾਇਆ ਸੀ. ਇਹ ਪਟਨੇ ਤੋਂ ਤਿੰਨ ਕੋਹ ਪਰੇ ਗੰਗਾ ਪੁਰ ਹੈ. ਇੱਥੇ ਕੱਤਕ ਦੀ ਪੂਰਨਮਾਸੀ ਨੂੰ ਵਡਾ ਭਾਰੀ ਮੇਲਾ ਲੱਗਦਾ ਹੈ ਅਤੇ ਬਹੁਤ ਹਾਥੀ ਵਿਕਣ ਨੂੰ ਆਉਂਦੇ ਹਨ.¹