nan
ਇੱਕ ਜਲਜੀਵ, ਜਿਸ ਦੀ ਹੱਡੀ ਛੋਟੇ ਸੰਖ ਜੇਹੀ ਹੁੰਦੀ ਹੈ. ਸੰ. ਕੰਬੁਕ। ੨. ਨਨਹੇੜੀ ਪਿੰਡ (ਰਾਜ ਪਟਿਆਲਾ) ਦਾ ਵਸਨੀਕ ਇੱਕ ਮਸੰਦ, ਜੋ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਤੋਂ ਵੇਮੁਖ ਹੋ ਗਿਆ ਸੀ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਟਨੇ ਤੋਂ ਆਨੰਦਪੁਰ ਨੂੰ ਆ ਰਹੇ ਸਨ, ਤਦ ਇਸ ਨੇ ਅਪਰਾਧ ਬਖਸ਼ਾਇਆ, ਅਤੇ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਗਿਆ. ਦੇਖੋ, ਨਨਹੇੜੀ.
ਸੰਗ੍ਯਾ- ਜਲ ਪੁਰ ਤਰਨ ਲਈ ਹਵਾ ਨਾਲ ਭਰਿਆ ਚੰਮ ਦਾ ਥੈਲਾ. ਇਹ ਥੈਲਾ ਉੱਚੇ ਥਾਂ ਤੋਂ ਡਿਗਣ ਵੇਲੇ ਭੀ ਲੋਕ ਸ਼ਰੀਰ ਨਾਲ ਬੰਨ੍ਹ ਲੈਂਦੇ ਹਨ, ਜਿਸ ਤੋਂ ਸੱਟ ਨਹੀਂ ਵਜਦੀ. "ਬਾਂਧ ਘੋਘਰੇ ਪਵਨ ਲਖ ਕੂਦਤ ਭਯੋ ਬਨਾਯ." (ਚਰਿਤ੍ਰ ੭੨)
ਦੇਖੋ, ਘੋਗੜ.
ਦੇਖੋ, ਘੋਗਾ.
ਸੰਗ੍ਯਾ- ਖਿੱਚ। ੨. ਦਬਾਉ. ਦਾਬਾ।੩ ਦੇਖੋ, ਘੋਟਣਾ। ੪. ਸੰ. ਘੋੜਾ. ਅਸ਼੍ਵ.
ਵਿ- ਘੋਟਣ ਵਾਲਾ। ੨. ਸੰ. ਸੰਗ੍ਯਾ- ਘੋੜਾ.
nan