Meanings of Punjabi words starting from ਨ

ਸੰ. निवृत्ति्- ਨਿਵ੍ਰਿੱਤਿ. ਸੰਗ੍ਯਾ- ਪਦਾਰਥਾਂ ਤੋਂ ਮਨ ਦੇ ਹਟਣ ਦਾ ਭਾਵ. ਭੋਗਾਂ ਤੋਂ ਉਪਰਾਮਤਾ. "ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ." (ਸਿਧਗੋਸਟਿ) ੨. ਸੰ. निवृत्ति्- ਨਿਰ੍‌ਵ੍ਰਿਤਿ. ਸੁਖ. ਸ਼ਾਂਤਿ. ੩. ਸੰ. निवृत्ति्- ਨਿਵ੍ਰਿੱਤਿ. ਪੂਰਣਤਾ। ੪. ਬਦਚਲਨੀ। ੫. ਉਪਜੀਵਿਕਾ (ਰੋਜ਼ੀ) ਦਾ ਅਭਾਵ


ਵਿ- ਨਰਵਰ. ਨਰਵਰ੍‍ਯ. ਆਦਮੀਆਂ ਵਿੱਚੋਂ ਉੱਤਮ. "ਕਹਿਤ ਕਬੀਰ ਸੁਨਹੁ ਨਰ ਨਰਵੈ." (ਪ੍ਰਭਾ ਕਬੀਰ)


ਕ੍ਰਿ- ਨਿਪੀਡਨ ਕਰਨਾ. ਜਕੜਨਾ. ਘੁੱਟ ਕੇ ਬੰਨ੍ਹਣਾ.


ਸੰਗ੍ਯਾ- ਗਾਜਰ ਆਦਿ ਕੰਦ ਦੇ ਅੰਦਰ ਦਾ ਸਖਤ ਕੀਲ, ਜਿਸਦੇ ਉੱਪਰ ਨਰਮ ਗੁੱਦ ਹੁੰਦੀ ਹੈ.


ਦੇਖੋ ਨਾਰਾਇਣ.